ਬਰੈਂਪਟਨ/ਡਾ. ਝੰਡ : ਜੀ.ਟੀ.ਏ. ਦੀਆਂ ਸਾਹਿੱਤਕ ਗਤੀਵਿਧੀਆਂ ਵਿੱਚ ਅਹਿਮ ਰੋਲ ਨਿਭਾਅ ਰਹੀ ਸੰਸਥਾ ‘ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ’ (ਰਜਿ.) ਵਲੋਂ ਆਪਣਾ ਮਹੀਨਾਵਾਰੀ ਸਮਾਗਮ 17 ਮਾਰਚ ਦਿਨ ਐਤਵਾਰ ਨੂੰ ਫ੍ਰੈੱਡਰਿੱਕ ਬੈਟਿੰਗ ਇੰਟਰਨੈਸ਼ਨਲ ਸਕੂਲ ਜੋ ਕਿ 21 ਕੋਵੇਨਟਰੀ ਰੋਡ ਬਰੈਂਪਟਨ (ਨੇੜੇ ਏਅਰਪੋਰਟ ਰੋਡ ਅਤੇ ਕੁਈਨਜ਼ ਪਾਰਕਵੇਅ ਇੰਟਰਸੈਕਸ਼ਨ) ਵਿਖੇ ਸਥਿਤ ਹੈ, ਵਿਚ ਬਾਅਦ ਦੁਪਹਿਰ ਇੱਕ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਨਾਵਲਕਾਰ ਕੁਲਜੀਤ ਮਾਨ ਦੇ ਨਾਵਲ ‘ਮਾਂ ਦਾ ਘਰ’ ਉਪਰ ਗੋਸ਼ਟੀ ਹੋਏਗੀ। ਉੱਘੇ ਗ਼ਜ਼ਗੋ ਤੇ ਚਿੰਤਕ ਜਸਵੀਰ ਕਾਲਰਵੀ ਇਸ ਨਾਵਲ ਉਪਰ ਆਪਣਾ ਪੇਪਰ ਪੜ੍ਹਨਗੇ ਅਤੇ ਵੱਖ-ਵੱਖ ਵਿਦਵਾਨ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਪ੍ਰਸਿੱਧ ਲੇਖਕ ਡਾ. ਅਨੂਪ ਸਿੰਘ ਦੀ ਪੁਸਤਕ ‘ਕੰਮ ਕੰਮ ਸਿਰਫ ਕੰਮ’ ਨੂੰ ਵੀ ਲੋਕ-ਅਰਪਣ ਕੀਤਾ ਜਾਵੇਗਾ। ਸਮਾਗਮ ਦੇ ਦੂਸਰੇ ਹਿੱਸੇ ਵਿੱਚ ਇੱਕ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਕਵੀਜਨ ਤੇ ਗਾਇਕ ਆਪਣੇ ਕਲਾਮ ਪੇਸ਼ ਕਰਨਗੇ। ਸਮੂਹ ਸਾਹਿੱਤ-ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-300-2525, 905-497-1216 ਅਤੇ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਵੱਲੋਂ ਨਾਵਲ ‘ਮਾਂ ਦਾ ਘਰ’ ਉਪਰ ਗੋਸ਼ਟੀ ਅਤੇ ਪੁਸਤਕ ‘ਕੰਮ ਕੰਮ ਸਿਰਫ ਕੰਮ’ ਦਾ ਲੋਕ ਅਰਪਣ 17 ਮਾਰਚ ਨੂੰ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …