ਟੋਰਾਂਟੋ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਵੱਲੋਂ ਐਮਆਰਆਈ ਜਾਂ ਸੀਟੀ ਸਕੈਨ ਲਈ ਇੰਤਜ਼ਾਰ ਕਰ ਰਹੇ ਮਰੀਜ਼ਾਂ ਨੂੰ ਨਵੇਂ ਖੁੱਲ੍ਹੇ ਜਾਨਵਰਾਂ ਦੇ ਹਸਪਤਾਲ ਵਿੱਚ ਭੇਜਣ ਬਾਰੇ ਮਜ਼ਾਕ ਦੀ ਕਵੀਂਜ਼ ਪਾਰਕ ਵਿੱਚ ਵਿਰੋਧੀ ਧਿਰ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ।
ਫੋਰਡ ਨੇ ਲੰਘੇ ਦਿਨੀਂ ਕਿੰਗ ਸਿਟੀ, ਓਂਟਾਰੀਓ ਵਿੱਚ ਕਿੰਗ ਐਨੀਮਲ ਹਸਪਤਾਲ ਦੇ ਉਦਘਾਟਨ ਮੌਕੇ ਇਹ ਟਿੱਪਣੀ ਕੀਤੀ, ਜੋ ਇੱਕ ਨਿੱਜੀ ਵੈਟਰਨਰੀ ਸਹੂਲਤ ਹੈ।
ਫੋਰਡ ਨੇ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਕਿ ਅਸੀ ਜਾਣਦੇ ਹਾਂ ਕਿ ਹੁਣ ਅਸੀ ਐਮਆਰਆਈ ਅਤੇ ਸੀਟੀ ਸਕੈਨ ਅਤੇ ਹੋਰ ਸਾਰੇ ਚੀਜ਼ਾਂ ਲਈ ਬਹੁਤਾਇਤ ਵਾਲੇ ਮਰੀਜ਼ਾਂ ਨੂੰ ਕਿੱਥੇ ਭੇਜ ਸਕਦੇ ਹਾਂ, ਇਸ ਲਈ ਕੁੱਝ ਹੋਰ ਮਰੀਜ਼ਾਂ ਲਈ ਇੱਕ ਵਾਧੂ ਕਮਰਾ ਰੱਖੋ। ਹਾਲਾਂਕਿ, ਵਿਰੋਧੀ ਧਿਰ ਨੂੰ ਇਹ ਮਜ਼ਾਕ ਪਸੰਦ ਨਹੀਂ ਆਇਆ।
ਡਾਨ ਵੈਲੀ ਈਸਟ ਦੇ ਐੱਮਪੀਪੀ ਅਤੇ ਓਂਟਾਰੀਓ ਲਿਬਰਲ ਕਰਿਟਿਕ ਫਾਰ ਹੈਲਥ ਡਾ. ਆਦਿਲ ਸ਼ਾਮਜੀ ਨੇ ਕਿਹਾ ਕਿ ਡੱਗ ਫੋਰਡ ਦਾ ਇਹ ਮਜ਼ਾਕ ਕਰਨਾ ਬਹੁਤ ਕੁੱਝ ਜ਼ਾਹਰ ਕਰਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਓਂਟਾਰੀਓ ਦੀ ਸਿਹਤ ਸੇਵਾ ਪ੍ਰਣਾਲੀ ਦੀ ਭਿਆਨਕ ਹਾਲਤ ਉਨ੍ਹਾਂ ਲਈ ਹਾਸੇ ਦਾ ਵਿਸ਼ਾ ਹੈ।
ਪਿਛਲੇ ਸਾਲ ਹੀ ਐਮਆਰਆਈ ਅਤੇ ਸੀਟੀ ਸਕੈਨ ਦੇ ਇੰਤਜ਼ਾਰ ਵਿੱਚ ਲਗਭਗ 10 ਹਜ਼ਾਰ ਓਂਟਾਰੀਓ ਵਾਸੀ ਮਰ ਗਏ ਅਤੇ ਓਂਟਾਰੀਓ ਦੇ ਪ੍ਰੀਮੀਅਰ ਨੇ ਮਜ਼ਾਕ ਵਿੱਚ ਕਿਹਾ ਕਿ ਹਾਲੇ ਵੀ ਇੰਤਜ਼ਾਰ ਕਰ ਰਹੇ ਲੱਖਾਂ ਮਰੀਜ਼ਾਂ ਨੂੰ ਵੈਟਰਨਰੀ ਕਲੀਨਕ ਵਿੱਚ ਜਾਨਵਰਾਂ ਦੀ ਤਰ੍ਹਾਂ ਕਤਾਰ ਵਿੱਚ ਲੱਗਣਾ ਚਾਹੀਦਾ ਹੈ।
ਲਿਬਰਲ ਲੀਡਰ ਬੋਨੀ ਕ੍ਰੋਂਬੀ ਨੂੰ ਵੀ ਫੋਰਡ ਦੇ ਇਸ ਮਜ਼ਾਕ ਵਿੱਚ ਕੋਈ ਹਾਸਰਸ ਵਾਲੀ ਗੱਲ ਨਹੀਂ ਮਿਲੀ ਅਤੇ ਉਨ੍ਹਾਂ ਨੇ ਇਸ ਨੂੰ ਅਪਮਾਨਜਨਕ ਕਿਹਾ। ਕ੍ਰੋਂਬੀ ਨੇ ਐਕਸ ‘ਤੇ ਲਿਖਿਆ ਕਿ ਸਾਡੇ ਹੈਲਥਕੇਅਰ ਸਿਸਟਮ ਨੂੰ ਵੇਚਣ ਅਤੇ ਨਿੱਜੀ ਬਣਾਉਣ ਦੇ ਆਪਣੇ ਏਜੰਡੇ ਨੂੰ ਠੀਕ ਠਹਿਰਾਉਣ ਲਈ ਛੇ ਸਾਲ ਤੱਕ ਜਾਣ ਬੁੱਝ ਕੇ ਘੱਟ ਫੰਡ ਦੇਣ ਤੋਂ ਬਾਅਦ, ਫੋਰਡ ਹੁਣ ਮਜ਼ਾਕ ਕਰ ਰਹੇ ਹਨ ਕਿ ਜੇਕਰ ਤੁਸੀ ਐਮਆਰਆਈ ਦਾ ਇੰਤਜਾਰ ਕਰ ਰਹੇ ਹੋ, ਤਾਂ ਤੁਹਾਨੂੰ ਬਸ ਇੱਕ ਵੈਟਰਨਰੀ ਕਲੀਨਿਕ ਜਾਣਾ ਚਾਹੀਦਾ ਹੈ।
ਯਾਰਕ ਸਾਊਥ-ਵੇਸਟਨ ਦੇ ਸਾਬਕਾ ਐਨਡੀਪੀ ਐਮਪੀਪੀ ਫੈਸਲ ਹਸਨ ਨੇ ਫੋਰਡ ਦੀ ਟਿੱਪਣੀ ਨੂੰ ਹੈਰਾਨ ਕਰਨ ਵਾਲਾ ਕਿਹਾ ਹੈ।
ਹਸਨ ਨੇ ਐਕਸ ‘ਤੇ ਕਿਹਾ ਕਿ ਇੱਕ ਪ੍ਰੀਮੀਅਰ ਦੇ ਰੂਪ ਵਿੱਚ, ਉਨ੍ਹਾਂ ਦਾ ਕਰਤੱਵ ਹੈ ਕਿ ਉਹ ਸਿਸਟਮ ਦੀਆਂ ਚੁਣੌਤੀਆਂ ਨਾਲ ਸਿੱਧੇ ਨਿਪਟਣ, ਨਾ ਕਿ ਮਰੀਜ਼ਾਂ ਅਤੇ ਹੈਲਥ ਕੇਅਰ ਕਰਮਚਾਰੀਆਂ ਦੇ ਸੰਘਰਸ਼ਾਂ ਨੂੰ ਘੱਟ ਨਾ ਸਮਝਣ।
Check Also
ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ
ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …