ਬਰੈਂਪਟਨ : ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਆਪਣੀਆਂ ਸਹਿਯੋਗੀ ਸੰਸਥਾਵਾਂ ਦੇ ਮਿਲਵਰਤਨ ਨਾਲ 28ਵਾਂ ਖੂਨ -ਦਾਨ ਕੈਂਪ 10 ਸਤੰਬਰ ਨੂੰ 12:00 ਵਜੇ ਤੋਂ 4:00 ਵਜੇ ਤੱਕ ਸ਼ੌਪਰ-ਵਰਲਡ ਮਾਲ ਬਰੈਂਪਟਨ ਵਿੱਚ ਲਾਇਆ ਗਿਆ। ਇਸ ਕੈਂਪ ਵਿੱਚ ਖੂਨ-ਦਾਨੀ 12:00 ਵਜੇ ਤੋਂ ਪਹਿਲਾਂ ਹੀ ਪਹੁੰਚਣੇ ਸ਼ੁਰੂ ਹੋ ਗਏ। ਪੰਜਾਬ ਚੈਰਿਟੀ ਦੇ ਬਲਿਹਾਰ ਸੱਧਰਾ, ਗਗਨ ਮਹਾਲੋਂ, ਮਨਜਿੰਦਰ ਥਿੰਦ ਆਦਿ ਨੇ ਉਹਨਾਂ ਨੂੰ ਜੀ ਆਇਆਂ ਕਿਹਾ। ਇਹਨਾਂ ਖੂਨਦਾਨੀਆਂ ਵਿੱਚ ਪੰਜਾਬੀ ਕਮਿਊਨਿਟੀ ਤੋਂ ਬਿਨਾਂ ਹੋਰ ਕਮਿਊਨਿਟੀਆਂ ਦੇ ਲੋਕ ਵੀ ਸ਼ਾਮਲ ਸਨ। ਕੁੱਲ 70 ਮਰਦਾਂ ਅਤੇ ਔਰਤਾਂ ਨੇ ਇਸ ਚਾਰ ਘੰਟੇ ਦੇ ਅਰਸੇ ਵਿੱਚ ਕੀਮਤੀ ਮਨੁੱਖੀ ਜਾਨਾਂ ਦੇ ਬਚਾਅ ਲਈ ਇਸ ਮਹਾਨ ਕਾਰਜ਼ ਵਿੱਚ ਹਿੱਸਾ ਪਾਉਂਦੇ ਹੋਏ ਆਪਣਾ ਬਲੱਡ ਡੋਨੇਟ ਕੀਤਾ। ਇਸ ਸਮੇਂ ਗੁਰਨਾਮ ਸਿੰਘ ਢਿੱਲੋਂ, ਗੁਰਜੀਤ ਸਿੰਘ, ਅਜਾਇਬ ਸਿੰਘ ਸੰਧੂ,ਜਸਦੀਪ ਮਾਂਗਟ, ਕੁਲਦੀਪ ਗਰੇਵਾਲ ਅਤੇ ਨਰਿੰਦਰ ਦਿਓਲ ਨੇ ਵਾਲੰਟੀਅਰ ਤੌਰ ਤੇ ਕੰਮ ਕੀਤਾ। ਬਲਵਿੰਦਰ ਬਰਾੜ ਜਿਹੜੇ 19 ਵਾਰ ਖੂਨ ਦਾਨ ਕਰ ਚੁੱਕੇ ਹਨ ਤੇ ਉਹਨਾਂ ਨੂੰ ਸਿਟੀ ਵਲੋਂ ਐਵਾਰਡ ਵੀ ਦਿੱਤਾ ਗਿਆ ਸੀ ਵੀ ਹਾਜ਼ਰ ਹੋਏ। ਪੰਜਾਬ ਚੈਰਿਟੀ ਆਪਣੀਆਂ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਬਹੁਤ ਸਾਰੇ ਸਮਾਜਕ ਕੰਮ ਕਰਦੀ ਹੈ। ਅਕਤੂਬਰ ਮਹੀਨੇ ਦੇ ਅਖੀਰਲੇ ਐਤਵਾਰ ਇਸ ਸੰਸਥਾ ਵਲੋਂ ਪੰਜਾਬੀ ਭਾਸ਼ਾ ਦੇ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ। ਸੰਸਥਾ ਦੀਆਂ ਗਤੀਵਿਧੀਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਿਹਾਰ ਸਧਰਾ (647-297-8600), ਗਗਨ ਮਹਾਲੋਂ (416-558-3968),ਗੁਰਨਾਮ ਸਿੰਘ ਢਿੱਲੋਂ (647-287-2577) ਜਾਂ ਗੁਰਜੀਤ ਸਿੰਘ (905-230-6489) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪੰਜਾਬ ਚੈਰਿਟੀ ਵਲੋਂ ਲਾਏ ਕੈਂਪ ਵਿੱਚ 70 ਵਿਅਕਤੀਆਂ ਨੇ ਕੀਤਾ ਖੂਨਦਾਨ
RELATED ARTICLES

