Breaking News
Home / ਕੈਨੇਡਾ / ਘੱਟੋ-ਘੱਟ ਉਜਰਤ ਦਾ ਪੀ ਸੀ ਪਾਰਟੀ ਵੱਲੋਂ ਕੀਤਾ ਜਾਵੇਗਾ ਖ਼ਾਤਮਾ

ਘੱਟੋ-ਘੱਟ ਉਜਰਤ ਦਾ ਪੀ ਸੀ ਪਾਰਟੀ ਵੱਲੋਂ ਕੀਤਾ ਜਾਵੇਗਾ ਖ਼ਾਤਮਾ

ਪੀ ਸੀ ਪਾਰਟੀ ਦੇ ਮੈਂਬਰ ਸਿਰਫ ਵੱਡੇ ਉਦਯੋਗਪਤੀਆਂ ਦੇ ਮੁਨਾਫਿਆ ਬਾਰੇ ਸੋਚਦੇ ਹਨ ਨਾ ਕਿ ਆਮ ਜਨਤਾ ਬਾਰੇ
ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ 15 ਫਰਵਰੀ ਨੂੰ ਹੋਈ ਪੀ ਸੀ ਪਾਰਟੀ ਲੀਡਰ ਉਮੀਦਵਾਰਾਂ ਦੀ ਪਹਿਲੀ ਡਿਬੇਟ ਵਿਚ ਉਮਦੀਵਾਰਾਂ ਨੇ ਇਹ ਸਾਫ ਅਤੇ ਸਪਸ਼ਟ ਸਬਦਾਂ ਵਿਚ ਕਿਹਾ ਕਿ ਉਹ ਘੱਟੋ ਘੱਟ ਉਜਰਤ $15 ਨੂੰ ਮੁਕੰਮਲ ਨਹੀਂ ਹੋਣ ਦੇਣਗੇ। ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਪਾਰਟੀ ਮੈਂਬਰਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਵਾਧਾ ਬਹੁਤ ਜ਼ਿਆਦਾ ਅਤੇ ਬਹੁਤ ਜਲਦੀ ਲਾਗੂ ਕੀਤਾ ਗਿਆ ਹੈ।
ਪੀ ਸੀ ਪਾਰਟੀ ਹਮੇਸ਼ਾ ਤੋਂ ਹੀ ਏਲੀਟ ਕਲਾਸ ਜਾਂ ਉਦਯੋਗਪਤੀਆਂ ਦੇ ਫਾਇਦੇ ਬਾਰੇ ਹੀ ਸੋਚਦੇ ਹਨ ਨਾ ਕਿ ਆਮ ਜਨਤਾ ਬਾਰੇ। ਮੱਧ ਵਰਗ ਦੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਇਸ ਦਾ ਅਹਿਸਾਸ ਹੀ ਨਹੀਂ ਹੈ। ਇਹ ਬਹੁਤ ਹੀ ਨਿਰਾਸ਼ਾਜਨਕ ਵਿਚਾਰ ਹਨ ਕਿ ਉਹ ਓਨਟਾਰੀਓ ਦੇ ਨਾਗਰਿਕਾਂ ਨੂੰ ਇਕ ਬਿਹਤਰ ਜੀਵਨ ਦੀ ਆਸ ਨਹੀਂ ਦੇ ਸਕਦੇ। ਲਿਬਰਲ ਪਾਰਟੀ ਹਮੇਸ਼ਾ ਤੋਂ ਹੀ ਮੱਧ ਵਰਗ ਅਤੇ ਆਮ ਜਨਤਾ ਦੇ ਹਿੱਤ ਬਾਰੇ ਸੋਚਦੀ ਹੈ। ਇਹ ਹੀ ਕਾਰਨ ਹੈ ਫ੍ਰੀ ਟਿਊਸ਼ਨ ਜਾਨੀ ਨਵਾਂ ੳਸੇਪ ਲਿਆਂਦਾ ਗਿਆ ਜਿਸ ਨੇ ਕਈ ਨਾਗਰਿਕਾਂ ਨੂੰ ਪੜ੍ਹਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ 24 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫ੍ਰੀ ਪ੍ਰਿਸਕ੍ਰਿਪਸ਼ਨ ਡਰਗਸ ਮੁਹੱਈਆ ਕਰਵਾਏ। 2018 ਵਿਚ ਘੱਟੋ ਘੱਟ ਉਜਰਤ $14 ਅਤੇ 2019 ਤੋ ਘੱਟੋ ਘੱਟ ਉਜਰਤ $15 ਕਰਨ ਦਾ ਪਲਾਨ ਲਿਆਂਦਾ। ਇਹ ਸਬ ਕੁਝ ਨਾਗਰਿਕਾਂ ਨੂੰ ਇਕ ਬਿਹਤਰ ਜੀਵਨ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ ਤਾਂ ਕਿ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …