Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੀ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੀ

ਕੈਲਗਿਰੀ/ਬਿਊਰੋ ਨਿਊਜ਼ : ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ, ਖਜ਼ਾਨਚੀ ਮੰਗਲ ਚੱਠਾ ਤੇ ਸੁਰਿੰਦਰ ਚੀਮਾ ਭੈਣ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਫਿਰ ਸ਼ੌਕ ਸਮਾਚਾਰ ਸਾਂਝੇ ਕਰਦਿਆਂ ਉਹਨਾਂ ਦੁਖੀ ਮਨ ਨਾਲ ਦੱਸਿਆ ਕਿ ਪ੍ਰੀਤਮ ਸਿੱਧੂ ਤੇ ਹਰਭਜਨ ਸਿੰਘ ਦਰਦੀ ਜੋ ਇੰਗਲੈਂਡ ਦੇ ਵਸਨੀਕ ਸਨ ਤੇ ਤੇਰਾਂ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ, ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇੱਕ ਹੋਰ ਦੁਖਦਾਈ ਖਬਰ ਸਾਂਝੀ ਕਰਦਿਆਂ ਦੱਸਿਆ ਕਿ ਸਭਾ ਦੇ ਮੈਂਬਰ ਵਜੋਂ ਲੰਮੇ ਸਮੇਂ ਤੋਂ ਨਾਲ ਜੁੜੇ ਹਰਮਿੰਦਰ ਕੌਰ ਢਿਲੋਂ ਜੀ ਤੇਰਾਂ ਫਰਵਰੀ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਫਿਰ ਪ੍ਰਧਾਨ ਬਲਜਿੰਦਰ ਸੰਘਾ ਨੇ ਹਰਮਿੰਦਰ ਢਿੱਲੋਂ ਦੀ ਜ਼ਿੰਦਗੀ ਦੇ ਸਫਰ ਉੱਤੇ ਚਾਨਣਾ ਪਾਉਂਦਿਆਂ ਜਾਤੀ ਜੀਵਨ ਦੇ ਇਲਾਵਾ ਲਿਖਤਾਂ ਤੇ ਉਹਨਾਂ ਦੀ 2014 ਵਿੱਚ ਆਈ ਕਿਤਾਬ ਦਾ ਜ਼ਿਕਰ ਵੀ ਕੀਤਾ ਜੋ ਇਸੇ ਸਭਾ ਵਿੱਚ ਹੀ ਰਿਲੀਜ਼ ਹੋਈ ਸੀ। ਉਹਨਾਂ ਦਾ ਆਖਰੀ ਸੁਨੇਹਾ ਵੀ ਸਾਂਝਾ ਕੀਤਾ ਕਿ ਹਰ ਕਿਸੇ ਨੂੰ ਸਮੇਂ ਸਮੇਂ ਤੇ ਕੈਂਸਰ ਰੋਗ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸੁਰਿੰਦਰ ਚੀਮਾ ਭੈਣ ਜੀ ਨੇ ਭਰੇ ਮਨ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।
ਮਹਿੰਦਰ ਪਾਲ ਐਸ ਪਾਲ ਜੀ ਨੇ ਆਪਣੀ ਪਿਛਲੇ ਦਿਨੀ ਇੰਗਲੈਂਡ ਫੇਰੀ ਬਾਰੇ ਗੱਲਬਾਤ ਸਾਂਝੀ ਕੀਤੀ। ਸੁਖਵਿੰਦਰ ਸਿੰਘ ਤੂਰ ਨੇ ‘ਜਾਗਦੇ ਰਹਿਣਾ’ ਤੇ ਪਰਮਿੰਦਰ ਰਮਨ ਨੇ ‘ਮਿੱਟੀ ਵਿੱਚ ਰੁੱਲ ਜਾਏਗਾ’ ਮਾਂ ਬੋਲੀ ਬਾਰੇ ਸਾਂਝੀ ਕੀਤੀ। ਕੜਾਕੇ ਦੀ ਠੰਡ ਬਾਰੇ ਗੱਲ ਕਰਦਿਆ ਮੰਗਲ ਚੱਠਾ ਨੇ ਆਪਣਾ ਖੂਬਸੂਰਤ ਗੀਤ ‘ਬਰਫਾਂ ਦੀ ਹਿੱਕ ਚੀਰਦਾ’ ਪੇਸ਼ ਕੀਤਾ। ਮਨਮੋਹਨ ਸਿੰਘ ਬਾਠ ਨੇ ‘ਇੱਧਰ ਕਣਕਾਂ ਉਧਰ ਕਣਕਾਂ’ ਸਰਬਜੀਤ ਉਪੱਲ ਨੇ ‘ਜੱਗ ਵਾਲਾ ਮੇਲਾ’ ਜਗਦੀਸ਼ ਕੌਰ ਗਰੇਵਾਲ ਨੇ ‘ਉਹਨੇ ਬਾਤ ਆਪਣੇ ਗਮ ਦੀ’ ਜੋਗਾ ਸਿੰਘ ਸਹੋਤਾ ਨੇ ‘ਇਸ਼ਕ ਆਖਦਾ ਹੈ ਤੇਰਾ’ ਤੇ ਲਖਵਿੰਦਰ ਜੌਹਲ ਨੇ ਆਪਣੀ ਇੱਕ ਰਚਨਾ ਨਾਲ ਹਾਜ਼ਰੀ ਲਵਾਈ। ਸੁਖਪਾਲ ਪਰਮਾਰ ਵੀ ਇਸ ਮੌਕੇ ਹਾਜ਼ਰ ਸੀ।
ਜੋਰਾਵਰ ਬਾਂਸਲ ਨੇ ਮਿੰਨੀ ਕਹਾਣੀ ‘ਅੱਜ ਦਾ ਦਿਨ’ ਤੇ ਦਵਿੰਦਰ ਮਲਹਾਂਸ ਨੇ ਬਹੁਤ ਹੀ ਖੂਬਸੂਰਤ ਕਹਾਣੀ ‘ਮਨਹੂਸ’ ਭਾਵੁਕ ਅੰਦਾਜ ਵਿੱਚ ਸੁਣਾਈ। ਫਿਰ ਜੋਗਿੰਦਰ ਸੰਘਾ ਨੇ ਕਹਾਣੀ ਦੀ ਤਾਰੀਫ ਵਿੱਚ ਆਪਣੀ ਰਾਏ ਦਿੰਦਿਆ ਇਸੇ ਵਿਸ਼ੇ ਨਾਲ ਸੰਬਧਿਤ ਦਵਾਈਆਂ ਵਿੱਚ ਮੈਰੋਆਨਾ ਨਸ਼ੇ ਦੀ ਵਧਦੀ ਮਾਤਰਾ ਦਾ ਜ਼ਿਕਰ ਕਰਦਿਆਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਤੇ ਨਾਲ ਹੀ ਉਹਨਾਂ ਨੇ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਦੀਆਂ ਚੰਗੀਆਂ ਕਿਤਾਬਾਂ ਪੜ੍ਹਨ ਦੀ ਅਪੀਲ ਕੀਤੀ। ਜਸਬੀਰ ਸਹੋਤਾ ਨੇ ਪਰਿਵਾਰਾਂ ਦੀ ਸਾਂਝ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਨਛੱਤਰ ਪੁਰਬਾ ਨੇ ਪਿਛਲੇ ਮਹੀਨੇ ਦੀ ਜਨਰਲ ਸੱਕਤਰ ਰਣਜੀਤ ਸਿੰਘ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀ ਗੱਲ ਕੀਤੀ ਤੇ ਅਗਲੇ ਮਹੀਨੇ ਸਭਾ ਵਲੋਂ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦੀ ਜਾਣਕਾਰੀ ਦਿੱਤੀ ਕਿ 17 ਮਾਰਚ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਦੁੁਿਪਹਰ 12.30 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣ ਵਾਲੇ ਪ੍ਰਗਰਾਮ ਵਿੱਚ ਦੋ ਤੋਂ ਲੈ ਕੇ ਅੱਠ ਗਰੇਡ ਤੱਕ ਦੇ ਬੱਚਿਆ ਦਾ ਦਾਖਲਾ ਸ਼ੁਰੂ ਹੈ ਜੋ ਦੱਸ ਮਾਰਚ ਤੱਕ ਚੱਲੇਗਾ ਤੇ ਸਾਰਿਆ ਨੂੰ ਮਾਪਿਆ ਨੂੰ ਬੇਨਤੀ ਕੀਤੀ ਕਿ ਪੰਜਾਬੀ ਲਿਖਾਰੀ ਸਭਾ ਦੇ ਮੈਂਬਰ ਆਪਣੇ ਕੋਲੋ ਪੈਸਾ ਤੇ ਸਮਾਂ ਲਗਾਕੇ ਪਿਛਲੇ ਸੱਤ ਸਾਲਾਂ ਤੋਂ ਇਹ ਪ੍ਰੋਗਰਾਮ ਅਤੇ 19 ਸਾਲਾਂ ਤੋਂ ਸਲਾਨਾ ਸਮਾਗਮ ਕਰ ਰਹੇ ਹਨ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …