ਬਰੈਂਪਟਨ/ਬਿਊਰੋ ਨਿਊਜ਼ : ਸਵਰਗਵਾਸੀ ਇੰਟਰਨੈਸ਼ਨਲ ਸਟੂਡੈਂਟ ਗੁਰਮਿੰਦਰਜੀਤ ਸਿੰਘ ਗਿੱਲ ਦੇ ਅੰਤਿਮ ਸਸਕਾਰ ਦਾ ਸਾਰਾ ਖਰਚਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਅਤੇ ਸਿੱਖ ਸੰਗਤ ਬਰੈਂਪਟਨ ਗੁਰਦਵਾਰਾ ਸਾਹਿਬਾਨ ਵਲੋਂ ਅਦਾ ਕੀਤਾ ਗਿਆ। ਯਾਦ ਰਹੇ ਸਵਰਗਵਾਸੀ ਇੰਟਰਨੈਸ਼ਨਲ ਸਟੂਡੈਂਟ ਗੁਰਮਿੰਦਰਜੀਤ ਸਿੰਘ ਗਿੱਲ ਵਲੋਂ ਦਿਮਾਗੀ ਪ੍ਰੇਸ਼ਨੀ ਕਾਰਨ ਆਤਮ ਹੱਤਿਆ ਕਰ ਲਈ ਗਈ ਸੀ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਤੇ ਪਰਿਵਾਰ ਦੀ ਮਦਦ ਵਾਸਤੇ ਕੁਝ ਪੈਸੇ ਇਕੱਠੇ ਵੀ ਕੀਤੇ ਗਏ ਸਨ। ਇਸ ਪਿੱਛੋਂ ਉਸ ਦੇ ਮਾਪਿਆਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਸੀ ਜਿਸ ਕਾਰਨ ਪਰਿਵਾਰ ਵਲੋਂ ਉਸ ਦਾ ਅੰਤਿਮ ਸਸਕਾਰ ਏਥੇ ਹੀ ਕਰਨ ਦਾ ਫੈਸਲਾ ਕੀਤਾ ਗਿਆ। ਪਤਾ ਲੱਗਣ ‘ਤੇ ਇਸ ਦੁੱਖ ਭਰੇ ਮੌਕੇ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਗਲਿਡਨ ਰੋਡ ਅਤੇ ਸਿੱਖ ਸੰਗਤ ਬਰੈਂਪਟਨ ਗੁਰਦਵਾਰਾ ਰੀਗਨ ਰੋਡ ਦੇ ਪ੍ਰਬੰਧਕਾਂ ਵਲੋਂ ਪਰਿਵਾਰ ਦੀ ਮਦਦ ਵਾਸਤੇ ਅੰਤਿਮ ਸਸਕਾਰ ਦਾ ਸਾਰਾ ਖਰਚਾ ਅਦਾ ਕਰਨ ਦਾ ਫੈਸਲਾ ਕੀਤਾ।
ਗੁਰਦਵਾਰਾ ਸਾਹਿਬ ਦੇ ਡਾਇਰੈਕਟਰ ਸਰਵਣ ਸਿੰਘ ਗਿੱਲ ਨੇ ਦੱਸਿਆ ਹੈ ਕਿ ਪ੍ਰਬੰਧਕ ਕਮੇਟੀ ਲੋੜਵੰਦਾਂ ਦੀ ਮਦਦ ਵਾਸਤੇ ਤੱਤਪਰ ਰਹਿੰਦੀ ਹੈ ਅਤੇ ਕੇਸ ਬਾਰੇ ਮੀਡੀਆ ਤੋਂ ਪਤਾ ਲੱਗਣ ‘ਤੇ ਕਮੇਟੀ ਵਲੋਂ ਪਰਿਵਾਰ ਨਾਲ ਆਪ ਸੰਪਰਕ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਸੰਗਤ ਦੀ ਮਾਇਆ ਹੈ ਜਿਸ ਨਾਲ ਗੁਰੂ ਘਰ ਦਾ ਖਰਚਾ ਚਲੱਦਾ ਹੈ ਅਤੇ ਇਸ ਨਾਲ ਲੋੜਵੰਦਾਂ ਦੀ ਸਮੇਂ ਸਮੇਂ ਮਦਦ ਵੀ ਕੀਤੀ ਜਾਂਦੀ ਹੈ।
Home / ਕੈਨੇਡਾ / ਸਵਰਗਵਾਸੀ ਵਿਦਿਆਰਥੀ ਗੁਰਮਿੰਦਰਜੀਤ ਸਿੰਘ ਗਿੱਲ ਦੇ ਅੰਤਿਮ ਸਸਕਾਰ ਦਾ ਖਰਚਾ ਗੁਰਦਵਾਰਾ ਸਾਹਿਬ ਵਲੋਂ ਅਦਾ ਕੀਤਾ ਗਿਆ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …