Home / ਕੈਨੇਡਾ / ਟੀਟੀਸੀ ਮਾਮਲੇ ਵਿੱਚ ਟੋਰਾਂਟੋ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਕੀਤਾ ਗਿਆ ਚਾਰਜ

ਟੀਟੀਸੀ ਮਾਮਲੇ ਵਿੱਚ ਟੋਰਾਂਟੋ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਕੀਤਾ ਗਿਆ ਚਾਰਜ

ਟੋਰਾਂਟੋ : ਪਿਛਲੇ ਸਾਲ ਟੀਟੀਸੀ ਬੱਸ ਤੋਂ ਉਤਰਨ ਤੋਂ ਇਨਕਾਰ ਕਰਨ ਵਾਲੇ ਇੱਕ ਵਿਅਕਤੀ ਉੱਤੇ ਕਥਿਤ ਤੌਰ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ ਟੋਰਾਂਟੋ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਚਾਰਜ ਕੀਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਉੱਤੇ ਵਾਧੂ ਚਾਰਜਿਜ਼ ਵੀ ਲਾਏ ਗਏ ਹਨ।
ਜਾਂਚਕਾਰਾਂ ਨੇ ਦੱਸਿਆ ਕਿ ਇਹ ਘਟਨਾ 13 ਦਸੰਬਰ, 2019 ਨੂੰ ਮਾਰਖਮ ਰੋਡ ਤੇ ਐਲਸਮੀਅਰ ਰੋਡ ਉੱਤੇ ਵਾਪਰੀ। ਜਿਸ ਵਿਅਕਤੀ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਉਸ ਨੇ ਟੀਟੀਸੀ ਨੂੰ ਸ਼ਿਕਾਇਤ ਕੀਤੀ। ਟੋਰਾਂਟੋ ਪੁਲਿਸ ਸਰਵਿਸ ਦੀ ਪ੍ਰੋਫੈਸ਼ਨਲ ਸਟੈਂਡਰਡਜ਼ ਯੂਨਿਟ ਵੱਲੋਂ ਮਾਮਲੇ ਦੀ ਕੀਤੀ ਗਈ ਜਾਂਚ ਤੋਂ ਬਾਅਦ ਆਖਿਆ ਗਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਗੈਰਜ਼ਰੂਰੀ ਤੇ ਵਾਧੂ ਤਾਕਤ ਦੀ ਵਰਤੋਂ ਕੀਤੀ ਗਈ। ਪੁਲਿਸ ਨੇ ਆਖਿਆ ਕਿ ਡਿਟੈਕਟਿਵ ਕ੍ਰਿਸਟੋਫਰ ਹਚਿੰਗਜ਼, ਜੋ ਕਿ ਪੁਲਿਸ ਸਰਵਿਸ ਨਾਲ ਪਿਛਲੇ 24 ਸਾਲਾਂ ਤੋਂ ਕੰਮ ਕਰ ਰਿਹਾ ਹੈ, ਨੂੰ ਸੁਥਰੂ ਵਿੱਚ ਹਮਲੇ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਪਰ ਹੁਣ ਉਸ ਉੱਤੇ ਨਿਆਂ ਵਿੱਚ ਅੜਿੱਕਾ ਡਾਹੁਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।

Check Also

ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ ਹੀ ਔਨ-ਲਾਈਨ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ

ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ …