10.8 C
Toronto
Tuesday, May 5, 2026
spot_img
Homeਕੈਨੇਡਾਗੋਰ ਸੀਨੀਅਰਜ਼ ਕਲੱਬ ਨੇ ਗੁਰਪੁਰਬ ਮਨਾਇਆ

ਗੋਰ ਸੀਨੀਅਰਜ਼ ਕਲੱਬ ਨੇ ਗੁਰਪੁਰਬ ਮਨਾਇਆ

ਬਰੈਂਪਟਨ : ਗੋਰ ਸੀਨੀਅਰ ਕਲੱਬ ਬਰੈਂਪਟਨ ਨੇ 22 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ। ਜਿਸ ਵਿਚ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਉਹਨਾਂ ਦੀ ਜੀਵਨੀ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ। ਇਸ ਤੋਂ ਬਿਨਾ ਰਾਮ ਪ੍ਰਕਾਸ਼ ਪਾਲ ਨੇ ਵੀ ਉਹਨਾਂ ਬਾਰੇ ਸਾਖੀਆਂ ਸੁਣਾਈਆਂ ਅਤੇ ਕਵਿਤਾ ਵੀ ਪੜ੍ਹੀ। ਜਗਨ ਨਾਥ ਸਿੱਧੂ ਨੇ ਵੀ ਗੁਰੂ ਜੀ ਬਾਰੇ ਆਪਣੇ ਵਿਚਾਰ ਰੱਖੇ। ਸਾਰੇ ਮੈਂਬਰਾਂ ਅਤੇ ਬਾਹਰੋਂ ਆਏ ਸੀਨੀਅਰਾਂ ਨੇ ਬੜੀ ਸ਼ਾਂਤੀ ਨਾਲ ਉਹਨਾਂ ਨੂੰ ਸੁਣਿਆ। ਇਸ ਮੌਕੇ ਕਮੇਟੀ ਮੈਂਬਰ ਮੱਖਣ ਸਿੰਘ ਕੈਲੇ, ਅਮਰੀਕ ਸਿੰਘ ਕੁਲਰੀਆ, ਤਰਲੋਕ ਸਿੰਘ ਪੱਡਾ, ਚੇਅਰਮੈਨ ਗੁਰਦੇਵ ਸਿੰਘ ਜੌਹਲ, ਅਵਤਾਰ ਸਿੰਘ ਹਾਜ਼ਰ ਸਨ। ਲੰਗਰ ਦੀ ਸੇਵਾ ਭਗਵਾਨ ਦਾਸ ਅਤੇ ਰਾਮ ਪ੍ਰਕਾਸ਼ ਪਾਲ ਨੇ ਕੀਤੀ। ਹੋਰ ਜਾਣਕਾਰੀ ਲਈ ਕੁਲਦੀਪ ਸਿੰਘ ਢੀਂਡਸਾ ਨਾਲ 647-242-6008 ਨੰਬਰ ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS