ਟੋਰਾਂਟੋ : ਓਨਟਾਰੀਓ ਵਿਚ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਬਰੈਂਪਟਨ ਵਿਚ ਇਕ ਇੰਡੋ ਕੈਨੇਡੀਅਨ ਪਰਮਪਾਲ ਸਿੰਘ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗਿੱਲ ਦੀ ਉਮਰ 32 ਸਾਲ ਹੈ ਅਤੇ ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪਰਮਪਾਲ ਦਾ ਬਰੈਂਪਟਨ ਵਿਚ ਇਕ ਹੋਰ ਨੌਜਵਾਨ ਨਾਲ ਕਾਰੋਬਾਰੀ ਝਗੜਾ ਸੀ। ਲੈਣ ਦੇਣ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਇੰਨਾ ਵਧ ਗਿਆ ਕਿ ਪਰਮਪਾਲ ਨੇ ਦੂਸਰੇ ਨੌਜਵਾਨ ‘ਤੇ ਪਿਸਤੌਲ ਤਾਣ ਦਿੱਤੀ। ਮਾਮਲਾ ਵਧਦਾ ਦੇਖ ਕੇ ਪਰਮਪਾਲ ਮੌਕੇ ‘ਤੇ ਫਰਾਰ ਹੋ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਪਰਮਪਾਲ ਨੇ ਨੌਜਵਾਨ ਨਾਲ ਮਾਰਕੁੱਟ ਵੀ ਕੀਤੀ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਪਰਮਪਾਲ ਘਬਰਾ ਗਿਆ ਅਤੇ ਖਿਸਕ ਗਿਆ। ਪੀੜਤ ਨੌਜਵਾਨ ਨੇ ਦੱਸਿਆ ਅਗਰ ਲੋਕ ਇਕੱਠੇ ਨਾ ਹੁੰਦੇ ਤਾਂ ਪਰਮਪਾਲ ਉਸ ਨੂੰ ਗੋਲੀ ਮਾਰ ਸਕਦਾ ਸੀ। ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕੇਲੇਡਨ ਵਿਚ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ। ਉਸ ‘ਤੇ ਹਥਿਆਰ ਨਾਲ ਧਮਕਾਉਣ, ਸ਼ਾਂਤੀ ਭੰਗ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਕਹਿਣਾ ਹੈ ਕਿ ਪਰਮਪਾਲ ਦੇ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਸ ‘ਤੇ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਮਾਮਲਾ ਹੋਇਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਕੋਲ ਕੋਈ ਅਜਿਹੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ 905-453-2121 ਨੰਬਰ ‘ਤੇ ਸੰਪਰਕ ਕਰ ਸਕਦੇ ਹਨ। ਪੀਲ ਸ਼ਬਦ ਟਾਈਪ ਕਰਕੇ 274637 ‘ਤੇ ਵੀ ਟੈਕਸਟ ਮੈਸੇਜ ਭੇਜ ਸਕਦੇ ਹਨ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …