Breaking News
Home / ਕੈਨੇਡਾ / ਅਮਰਜੋਤ ਸੰਧੂ ਵੱਲੋਂ ਆਯੋਜਿਤ ਬਾਰ-ਬੀਕਿਊ ‘ਚ ਲੱਗੀਆਂ ਖ਼ੂਬ ਰੌਣਕਾਂ

ਅਮਰਜੋਤ ਸੰਧੂ ਵੱਲੋਂ ਆਯੋਜਿਤ ਬਾਰ-ਬੀਕਿਊ ‘ਚ ਲੱਗੀਆਂ ਖ਼ੂਬ ਰੌਣਕਾਂ

ਪ੍ਰੀਮੀਅਰ ਡੱਗ ਫ਼ੋਰਡ ਤੇ ਕਈ ਹੋਰ ਪੀ.ਸੀ. ਆਗੂ ਉਚੇਚੇ ਤੌਰ ‘ਤੇ ਪਹੁੰਚੇ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 31 ਅਗਸਤ ਨੂੰ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਵੱਲੋਂ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ ਦੇ 5.00 ਵਜੇ ਤੀਕ ਆਯੋਜਿਤ ਕੀਤੇ ਗਏ ਬਾਰ-ਬੀਕਿਊ ਵਿਚ ਬਰੈਂਪਟਨ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਆਪਣੀ ਹਾਜ਼ਰੀ ਲੁਆਈ। ਮੇਨ ਸਟਰੀਟ ਅਤੇ ਗਲਿੰਘਮ ਰੋਡ ਦੀ ਵਿਸ਼ਾਲ ਪਾਰਕਿੰਗ ਵਿਚ ਬਾਰ-ਬੀਕਿਊ ਦੇ ਸਟਾਲਾਂ ਦੇ ਸਾਹਮਣੇ ਲੱਗੀ ਲੋਕਾਂ ਦੀ ਲੰਮੀ ਲਾਈਨ ਇਸ ਦੀ ਪੂਰੀ ਗਵਾਹੀ ਭਰ ਰਹੀ ਸੀ।
ਲੱਗਭੱਗ ਤਿੰਨ ਵਜੇ ਓਨਟਾਰੀਓ ਦੇ ਪ੍ਰੀਮੀਅਰ ਅਤੇ ਪੀ.ਸੀ.ਪਾਰਟੀ ਦੇ ਕਈ ਆਗੂਆਂ ਦੇ ਉੱਥੇ ਪਹੁੰਚਣ ਤੋਂ ਂਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਐੱਮ.ਪੀ.ਪੀ. ਅਮਰਜੋਤ ਸਿੰਘ ਨੇ ਆਪਣੇ ਸੰਬੋਧਨ ਵਿਚ ਪ੍ਰੀਮੀਅਰ ਡੱਗ ਫ਼ੋਰਡ, ਟਰੱਅਰੀ ਬੋਰਡ ਮੰਤਰੀ ਪੀਟਰ ਬੇਥਲੈੱਨਫਾਲਵੀ, ਅਟਾਰਨੀ ਜਨਰਲ ਡੱਗ ਡਾਊਨੀ, ਚੀਫ਼ ਗਵਰਨਮੈਂਟ ਵਿੱਪ ਲੌਰਨ ਕੋਅ, ਐਸੋਸੀਏਟ ਮਨਿਸਟਰ ਪ੍ਰਭਮੀਤ ਸਰਕਾਰੀਆ, ਅਲਬਰਟਾ ਦੇ ਮਨਿਸਟਰ ਆਫ਼ ਸਟਰੱਕਚਰ ਪ੍ਰਸਾਦ ਪਾਂਡਾ, ਡੌਨ ਵੈਲੀ ਨੌਰਥ ਦੇ ਐੱਮ.ਪੀ.ਪੀ. ਵਿਨਸੈਂਟ ਕੇਅ ਤੇ ਮਿਸੀਸਾਗਾ-ਮਾਲਟਨ ਦੇ ਐੱਮ.ਪੀ.ਪੀ. ਦੀਪਕ ਅਨੰਦ ਅਤੇ ਉੱਥੇ ਹਾਜ਼ਰ ਸਮੂਹ ਮਹਿਮਾਨਾਂ ਦਾ ਸੁਆਗ਼ਤ ਕਰਦੇ ਹੋਏ ਸੱਭਨਾਂ ਨੂੰ ਨਿੱਘੀ ‘ਜੀ ਆਇਆਂ’ ਕਹਿੰਦਿਆਂ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪ੍ਰੀਮੀਅਰ ਫ਼ੋਰਡ ਦੇ ਖ਼ਾਸ ਤੌਰ ‘ઑਤੇ ਧੰਨਵਾਦੀ ਹਨ ਜਿਨ੍ਹਾਂ ਉਨ੍ਹਾਂ ਦਾ ਉਸ ਦਿਨ ਸਵੇਰੇ ਟੋਰਾਂਟੋ ਤੋਂ ਬਾਹਰ ਕੋਈ ਪ੍ਰੋਗਰਾਮ ਸੀ ਜਿਸ ਨੂੰ ਜਲਦੀ ਭੁਗਤਾ ਕੇ ਉਹ ਇੱਥੇ ਵਿਸ਼ੇਸ਼ ਤੌਰ ઑ’ਤੇ ਪਹੁੰਚੇ ਹਨ। ਓਨਟਾਰੀਓ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰੀਮੀਅਰ ਡੱਗ ਫ਼ੋਰਡ ਦੀ ਅਗਵਾਈ ਵਿਚ ਸਰਕਾਰ ਨੇ ਇਸ ਥੋੜ੍ਹੇ ਜਿਹੇ ਆਪਣੇ ਕਾਰਜ-ਕਾਲ ਵਿਚ ਸੂਬੇ ਦੀ ਆਰਥਿਕ ਹਾਲਤ ਸੁਧਾਰਨ ਲਈ ਕਈ ਕਾਰਜਸ਼ੀਲ ਕਦਮ ਲਏ ਹਨ ਜਿਨ੍ਹਾਂ ਨਾਲ ਸੂਬੇ ਦੇ ਲੋਕਾਂ ਨੂੰ ਲਾਭ ਹੋਵੇਗਾ। ਪ੍ਰੀਮੀਅਰ ਡੱਗ ਫ਼ੋਰਡ ਨੇ ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਓਨਟਾਰੀਓ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚੋਂ ਬਾਹਰ ਕੱਢ ਕੇ ਇਸ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨਾ ਚਾਹੁੰਦੇ ਹਨ। ਇਸ ਦੇ ਲਈ ਪਿਛਲੀ ਸਰਕਾਰ ਦੀਆਂ ਕੁਝ ਯੋਜਨਾਵਾਂ ਉੱਪਰ ਕੱਟ ਲਗਾਏ ਜਾ ਰਹੇ ਹਨ ਜੋ ਲੰਮੇਂ ਸਮੇ ਲਈ ਸੂਬੇ ਦੇ ਲੋਕਾਂ ਦੇ ਹਿੱਤ ਵਿਚ ਹੋਣਗੇ। ਅਮਰਜੋਤ ਸੰਧੂ ਦੀ ਪਿੱਠ ਥਾਪੜਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਅਤੇ ਸਰਕਾਰ ਵਿਚ ਅਮਰਜੋਤ ਸੰਧੂ ਵਰਗੇ ਊਰਜਾ ਭਰਪੂਰ ਨੌਜੁਆਨ ਸ਼ਾਮਲ ਹਨ ਜੋ ਬੜੀ ਮਿਹਨਤ ਨਾਲ ਆਪੋ ਆਪਣੇ ਹਲਕਿਆਂ ਅਤੇ ਕਮਿਊਨਿਟੀਆਂ ਵਿਚ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਮੈਨੂੰ ਇਨ੍ਹਾਂ ਉੱਪਰ ਪੂਰਾ ਮਾਣ ਹੈ।
ਇਸ ਮੌਕੇ ਹਾਜ਼ਰ ਪੀ.ਸੀ.ਪਾਰਟੀ ਦੇ ਕੁਝ ਹੋਰ ਆਗੂਆਂ ਨੇ ਵੀ ਸੰਖੇਪ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ। ਮਿਸੀਸਾਗਾ ਦੇ ਐੱਮ.ਪੀ.ਪੀ. ਦੀਪਕ ਅਨੰਦ ਨੇ ਪ੍ਰੀਮੀਅਰ ਫ਼ੋਰਡ ਅਤੇ ਆਏ ਸਮੂਹ ਮਹਿਮਾਨਾਂ ਦਾ ਉੱਥੇ ਆਉਣ ਲਈ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਏਕੇ ਵਿਚ ਬੜੀ ਬਰਕਤ ਹੁੰਦੀ ਹੈ ਅਤੇ ਅਸੀ ਸਾਰੇ ਮਿਲ ਕੇ ਓਨਟਾਰੀਓ ਪ੍ਰੋਵਿੰਸ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਉਨ੍ਹਾਂ 21 ਅਕਤੂਬਰ ਨੂੰ ਆ ਰਹੀਆਂ ਫੈੱਡਰਲ ਚੋਣਾਂ ਦੇ ਉਮੀਦਵਾਰਾਂ ਰਮਨਦੀਪ ਬਰਾੜ, ਰਮੋਨਾ ਸਿੰਘ, ਅਰਪਨ ਖੰਨਾ ਤੇ ਹੋਰਨਾਂ ਨੂੰ ਸਟੇਜ ઑਤੇ ਬੁਲਾ ਕੇ ਉੇਨ੍ਹਾਂ ਦੀ ਜਾਣ-ਪਛਾਣ ਵੀ ਕਰਵਾਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …