-9.2 C
Toronto
Friday, January 2, 2026
spot_img
Homeਕੈਨੇਡਾ'ਮਾਨਸਿਕ ਸਿਹਤ ਉੱਤੇ ਧਰਮ ਦਾ ਪ੍ਰਭਾਵ' ਬਾਰੇ ਸਮਾਗਮ ਕਰਵਾਇਆ

‘ਮਾਨਸਿਕ ਸਿਹਤ ਉੱਤੇ ਧਰਮ ਦਾ ਪ੍ਰਭਾਵ’ ਬਾਰੇ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਅਹਿਮਦੀਆ ਮੁਸਲਿਮ ਜਮਾਤ ਵੱਲੋਂ ਨੇੜਲੇ ਸ਼ਹਿਰ ਬਰੈਡਫੋਰਡ ਵਿਖੇ ਬਰੈਡਫੋਰਡ ਪਬਲਿਕ ਲਾਇਬ੍ਰੇਰੀ ਵਿੱਚ ‘ਮਾਨਸਿਕ ਸਿਹਤ ਉੱਤੇ ਧਰਮ ਦਾ ਪ੍ਰਭਾਵ’ ਬਾਰੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁਸਲਿਮ ਧਰਮ ਤੋਂ ਮੌਲਾਨਾ ਏਜਾਜ ਖਾਨ, ਇਸਾਈ ਧਰਮ ਤੋਂ ਪਾਦਰੀ ਈਟਨ ਗ੍ਰਾਟ ਅਤੇ ਸਿੱਖ ਧਰਮ ਵੱਲੋਂ ਲੇਖਕ, ਉੱਘੇ ਸਮਾਜ ਸੇਵੀ ਅਤੇ ਸਿੱਖ ਵਿਦਵਾਨ ਮੇਜਰ ਸਿੰਘ ਨਾਗਰਾ ਨੇ ਇਸ ਮੌਕੇ ਜਿੱਥੇ ਆਪੋ-ਆਪਣੇ ਧਰਮ ਦੀ ਨੁੰਮਾਇੰਦਗੀ ਕਰਦਿਆਂ ਮਾਨਸਿਕ ਸਿਹਤ ਉੱਤੇ ਧਰਮ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਆਖਿਆ ਕਿ ਮਨੁੱਖ ਦੀ ਮਾਨਸਿਕ ਸਿਹਤ ਉੱਤੇ ਧਰਮ ਦਾ ਵੀ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ, ਭਾਵ ਸਕੂਲੀ ਸਿੱਖਿਆ ਤਾਂ ਮਨੁੱਖ ਦੇ ਜਨਮ ਤੋਂ ਮਹਿਜ ਕੁਝ ਸਾਲਾਂ ਬਾਅਦ ਸ਼ੁਰੂ ਹੁੰਦੀ ਹੈ ਜਦੋਂ ਕਿ ਧਾਰਮਿਕ ਰਸਮਾਂ ਰੀਤਾਂ ਦਾ ਪ੍ਰਭਾਵ ਮਨੁੱਖ ਦੇ ਜਨਮ ਸਮੇਂ ਤੋਂ ਹੀ ਪੈਣਾ ਸ਼ੁਰੂ ਹੋ ਜਾਂਦਾ ਹੈ। ਹਰ ਮਨੁੱਖ ਆਪੋ- ਆਪਣੇ ਧਰਮ ਅਨੁਸਾਰ ਹੀ ਪਲਦਾ ਅਤੇ ਵਿਚਰਦਾ ਹੈ ਅਤੇ ਸਮਾਜ ਵਿੱਚ ਇਹ ਉਸਦੀ ਵੱਡੀ ਪਹਿਚਾਣ ਹੁੰਦੀ ਹੈ। ਇਸ ਮੌਕੇ ਸਾਰਿਆਂ ਵੱਲੋਂ ਜਿੱਥੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਉੱਤੇ ਜੋਰ ਦਿੱਤਾ ਉੱਥੇ ਹੀ ਸਭ ਧਰਮਾਂ ਦੇ ਲੋਕਾਂ ਨੂੰ ਰਲ ਮਿਲ ਕੇ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ।

RELATED ARTICLES
POPULAR POSTS