Breaking News
Home / ਕੈਨੇਡਾ / ਹੋਮ ਸਟੱਡ ਸੀਨੀਅਰ ਕਲੱਬ ਵਲੋਂ ਟੌਬਰਮੋਰੀ ਦਾ ਲਗਾਇਆ ਟੂਰ

ਹੋਮ ਸਟੱਡ ਸੀਨੀਅਰ ਕਲੱਬ ਵਲੋਂ ਟੌਬਰਮੋਰੀ ਦਾ ਲਗਾਇਆ ਟੂਰ

ਬਰੈਂਪਟਲ : ਬਰੈਂਪਟਨ ਦੀਆਂ ਸੀਨੀਅਰਜ਼ ਕਲੱਬਾਂ ਵਲੋਂ ਗਰਮੀਆਂ ਵਿਚ ਆਪਣੇ ਮੈਂਬਰਾਂ ਨੂੰ ਕੈਨੇਡਾ ਦੇ ਵਧੀਆ ਤੋਂ ਵਧੀਆ ਰਮਣੀਕ ਟੂਰਿਸਟ ਥਾਵਾਂ ‘ਤੇ ਲਿਜਾਣ ਦੀ ਇਥ ਤਰ੍ਹਾਂ ਨਾਲ ਦੌੜ ਲੱਗੀ ਰਹਿੰਦੀ ਹੈ। ਆਪਣੇ ਮੈਂਬਰਾਂ ਨੂੰ ਸਿਟੀ ਵਲੋਂ ਮਿਲ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕਰਨਾ ਤੇ ਸਿਆਸੀ ਤੌਰ ‘ਤੇ ਸੂਝਵਾਨ ਕਰਦਿਆਂ ਸੀਨੀਅਰਜ਼ ਦੀਆਂ ਸਿਹਤ ਤੇ ਸਭਿਆਚਾਰਕ ਲੋੜਾਂ ਤੇ ਆਰਥਿਕ ਮੰਗਾਂ ਲਈ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਲਗਾਤਾਰ ਅਵਾਜ਼ ਉਠਾਉਂਦੇ ਰਹਿਣਾ ਤੇ ਇਸਦੇ ਨਾਲ ਹੀ ਪਰਵਾਸ ਕਰਕੇ ਆਏ ਹਮਵਤਨਾਂ ਦੇ ਮਾਨਸਿਕ ਉਦਰੇਵੇਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਜੋਂ ਸੋਹਣੀਆਂ ਥਾਵਾਂ ਦੇ ਟੂਰ ਪ੍ਰੋਗਰਾਮ ਉਲੀਕਣ ਵਾਲੀਆਂ ਸੀਨੀਅਰਜ਼ ਕਲੱਬਾਂ ਹੀ ਕਾਮਯਾਬੀ ਦੀ ਕਸਵੱਟੀ ‘ਤੇ ਪੂਰੀਆਂ ਉਤਰਦੀਆਂ ਮੰਨੀਆਂ ਜਾ ਰਹੀਆਂ ਹਨ। ਹੋਮ ਸਟੱਡ ਸੀਨੀਅਰ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਕੁਲਵੰਤ ਸਿੰਘ ਕੈਲੇ ਤੇ ਦਰਸ਼ਨ ਸਿੰਘ ਬੋਪਾਰਾਏ ਨੇ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਇਸ ਵਾਰੀ ਟੌਬਰਮੋਰੀ ਦੇ ਟੂਰ ‘ਤੇ ਜਾਣ ਦਾ ਫੈਸਲਾ ਕਰ ਲਿਆ। ਬੱਸ ਬਾਹੀਂ ਤਿੰਨ ਘੰਟੇ ਦਾ ਲੰਮਾ ਸਫਰ ਸੀ। ਲਗਭਗ ਸਾਰੇ ਮੈਂਬਰ, ਜ਼ਿੰਮੇਵਾਰੀ ਸਮਝਦਿਆਂ ਤੇ ਸ਼ਾਇਦ ਨਵੇਂ ਟੂਰਿਸਟ ਕੰਪਲੈਕਸ ਤੇ ਘੁੰਮਣ ਜਾਣ ਦੇ ਚਾਅ ਕਰਕੇ, ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਸਜ ਧਜ ਕੇ ਪਹੁੰਚ ਗਏ। ਸਫਰ ਭਾਵੇਂ ਲੰਮਾ ਸੀ ਪਰ ਸਿੰਗਲ ਸੜਕ ਦੇ ਦੋਵੇਂ ਪਾਸੇ ਮੱਕੀ ਦੇ ਤੇ ਕਿਤੇ ਕਿਤੇ ਕਣਕ ਦੇ ਲਹਿਰਾਉਂਦੇ ਹਰੇ ਭਰੇ ਖੇਤਾਂ ਨੇ 50 ਸਾਲ ਪਹਿਲਾਂ ਦੇ ਪੰਜਾਬ ਦੇ ਖੇਤਾਂ ਤੇ ਟਿੱਬਿਆਂ ਦੀ ਯਾਦ ਤਾਜ਼ਾ ਕਰ ਦਿੱਤੀ।
ਟੋਬਰਮੋਰੀ ਪਹੁੰਚ ਕੇ ਹਰ ਇਕ ਨੇ ਆਪਣੇ ਬੈਗ ਖੋਲ੍ਹ ਲਏ ਤੇ ਨਾਲ ਲਿਆਂਦੇ ਖਾਣੇ ਦਾ ਅਨੰਦ ਮਾਣ ਲੱਗੇ। ਇਸ ਤਰ੍ਹਾਂ ਘਰਾਂ ਤਂ ਦੂਰ ਸੁਹਾਵਣੇ ਮੌਸਮ ਵਿਚ ਮਿੱਤਰਾਂ ਨਾਲ ਇਕੱਠੇ ਹੋ ਕੇ ਖਾਣਾ ਖਾਣ ਦਾ ਵੱਖਰਾ ਹੀ ਅਨੰਦ ਸੀ। ਘਰ ਮੁੜਨ ਦਾ ਸਮਾਂ ਹੋ ਗਿਆ, ਪਰ ਇਸ ਦਿਲਕਸ਼ ਸੁਹਾਵਣੇ ਮੌਸਮ ਵਿਚ ਧਰਤੀ ‘ਤੇ ਸਵਰਗ ਵਰਗੇ ਕੁਦਰਤੀ ਅਜੂਬੇ ਨੇ ਕਲੱਬ ਮੈਂਬਰਾਂ ਨੂੰ ਘਰ ਹੀ ਭੁਲਾ ਦਿੱਤੇ। ਕੁੱਲਾ ਮਿਲਾ ਕੇ ਹੋਮ ਸਟੱਡ ਸੀਨੀਅਰ ਕਲੱਬ ਦਾ ਟੂਰ ਯਾਦਗਾਰੀ ਹੋ ਨਿਬੜਿਆ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਮੋਹੀ ਨਾਲ ਫੋਨ ਨੰਬਰ 416-659-1232 ‘ਤੇ ਗੱਲ ਕੀਤੀ ਜਾ ਸਕਦੀ ਹੈ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …