ਬਰੈਂਪਟਨ : 10 ਅਗਸਤ 2019 ਨੂੰ ਬਰੈਂਪਟਨ ਵੁਮੈਨ ਸੀਨੀਅਰ ਕਲੱਬ ਵੱਲੋਂ ਕਲੱਬ ਡਾਇਰੈਕਟਰਾਂ ਦੇ ਸਹਿਯੋਗ ਨਾਲ ਮੈਰੀਕੀਨਾ ਫਰੈਂਡਸ਼ਿਪ ਪਾਰਕ ਵਿਖੇ ਰੰਗਾ ਰੰਗ ਤੀਆਂ ਦਾ ਮੇਲਾ ਲਾਇਆ ਗਿਆ। ਰੌਣਕਾਂ ਭਰਪੂਰ ਇਸ ਯਾਦਗਾਰੀ ਮੇਲੇ ਦਾ ਅਰੰਭ ਪ੍ਰਧਾਨ ਅਤੇ ਮੀਤ ਪ੍ਰਧਾਨ ਸੀਮਤੀ ਕੁਲਦੀਪ ਕੌਰ ਗਰੇਵਾਲ ਅਤੇ ਸ਼ਿੰਦਰਪਾਲ ਬਰਾੜ ਦੇ ਸਭ ਨੂੰ ਜੀ ਆਇਆਂ ਕਹਿਣ ਨਾਲ ਹੋਇਆ। ਕੁਲਵੰਤ ਕੌਰ ਗਰੇਵਾਲ ਹੁਰਾਂ ਸਟੇਜ ਸੈਕਟਰੀ ਦੀ ਸੇਵਾ ਨਿਭਾਈ। ਅਰਦਾਸ ਨਾਲ ਮੇਲੇ ਦੀ ਸ਼ੁਰੂਆਤ ਕੀਤੀ ਗਈ। ਪੁਸ਼ਪਿੰਦਰ ਕੌਰ ਵਾਲੀਆ ਸ਼ਬਦ ਗਾਇਨ ਕੀਤਾ ਅਤੇ ਹਰਦੀਪ ਕੌਰ ਰੰਧਾਵਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਬਾਰੇ ਚਾਨਣ ਪਾਇਆ।
ਕੰਵਲਜੀਤ ਕੌਰ ਤਾਤਲਾ ਕੈਸ਼ੀਅਰ ਸੁਰਿੰਦਰਜੀਤ ਕੌਰ ਛੀਨਾ ਸੈਕਟਰੀ ਅਤੇ ਇੰਦਰਜੀਤ ਕੌਰ ਢਿੱਲੋਂ ਨੇ ਗੋਲਡਨ ਗਰਲਜ਼ ਗਿੱਧੇ ਦੀ ਪੇਸ਼ਕਾਰੀ ਕਰ ਵਾਹਵਾ ਸਮਾਂ ਬੱਨ੍ਹਿਆ। ਰੁਪਿੰਦਰ ਰਿੰਪੀ ਅਤੇ ਜਿਓਤੀ ਸ਼ਰਮਾ ਨੇ ਗੀਤ ਸੰਗੀਤ ਪੇਸ਼ ਕਰ ਸਭ ਦਾ ਮਨ ਮੋਹਿਆ। ਡਾਂਸ, ਮਿਊਜ਼ੀਕਲ ਚੇਅਰ ਅਤੇ ਬੱਚਿਆਂ ਦੀਆਂ ਖੇਡਾਂ ਨਾਲ ਸਭ ਨੇ ਮੇਲੇ ਦਾ ਭਰਪੂਰ ਅਨੰਦ ਮਾਣਿਆ। ਅਵਤਾਰ ਕੌਰ ਰਾਇ ਅਤੇ ਹਰਦੀਪ ਕੌਰ ਹੈਲਨ ਨੇ ਲੰਗਰ ਵਰਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਚਾਹ ਪਕੌੜਿਆਂ ਦਾ ਦੌਰ ਤਾਂ ਸਾਰਾ ਦਿਨ ਚੱਲਿਆ ਹੀ ਦੁਪਹਿਰ ਦੇ ਲੰਚ ਲਈ ਪੂਰੀਆਂ ਛੋਲੇ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਸਕੂਲ ਟਰੱਸਟੀ ਬਲਬੀਰ ਸੋਹੀ ਅਤੇ ਐਮ ਪੀ ਰੂਬੀ ਸਹੋਤਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇਨਾਮਾਂ ਦੀ ਵੰਡ ਕੀਤੀ।
ਭਾਈਚਾਰੇ ਦੇ ਉੱਘੇ ਪਤਵੰਤਿਆਂ ਜਗਜੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਬਰਾੜ ਅਤੇ ਦਰਸ਼ਨ ਸਿੰਘ ਤਾਤਲਾ ਨੇ ਇਸ ਆਯੋਜਨ ਲਈ ਭਰਪੂਰ ਸਹਿਯੋਗ ਦਿੱਤਾ। ਜਗੀਰ ਸਿੰਘ ਕਾਹਲੋਂ ਅਤੇ ਨਿਰਮਲ ਸਿੰਘ ਸੀਰਾ ਮੀਡਿਆ ਪ੍ਰਬੰਧ ਦੇ ਸਹਿਯੋਗੀ ਬਣੇ। ਅੰਤ ਵਿੱਚ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਨੇ ਸਭ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਪੰਜਾਬੀ ਸਭਿਆਚਾਰਕ ਵਿਰਸੇ ਨੂੰ ਰੂਪਮਾਨ ਕਰਦੇ ਇਸ ਯਾਦਗਾਰੀ ਮੇਲੇ ਦਾ ਸਮਾਪਨ ਕੀਤਾ।
ਬਰੈਂਪਟਨ ਵੁਮੈਨ ਸੀਨੀਅਰ ਕਲੱਬ ਵੱਲੋਂ ਤੀਆਂ ਦਾ ਮੇਲਾ
RELATED ARTICLES