ਅਕਰੀਸ਼ ਅੱਬਾਸ ਤੇ ਮਹਿਤਾਬ ਬੋਪਾਰਾਏ ਨੇ ਰੌਇਲ ਪੰਜਾਬੀ ਕੱਪ ਜਿੱਤਿਆ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਗੋਲਫਰ’ਜ਼ ਐਸੋਸੀਏਸ਼ਨ ਨੇ ਉਨਟਾਰੀਓ ਵਿਖੇ ਰੈਟਲਸਨੇਕ ਗੋਲਫ ਕਲੱਬ, ਮਿਲਟਨ ਵਿੱਚ ਰੌਇਲ ਪੰਜਾਬੀ ਕੱਪ ਦੀ 17ਵੀਂ ਸਾਲਾਨਾ ਚੈਂਪੀਅਨਸ਼ਿਪ ਕਰਵਾਈ। ਅਕਰੀਸ਼ ਅੱਬਾਸ ਅਤੇ ਮਹਿਤਾਬ ਬੋਪਾਰਾਏ ਨੇ ਸ਼ਾਨਦਾਰ ਪ੍ਰਸਤੂਤੀ ਨਾਲ ਇਹ ਚੈਂਪੀਅਨਸ਼ਿਪ ਜਿੱਤੀ। ਇਸ ਦੌਰਾਨ ਅਕਾਸ਼ ਗੋਹਲ, ਮਿਹਰ ਸੰਧੂ, ਸੇਜ ਸੰਧੂ ਅਤੇ ਜ਼ਸਨ ਧਾਰਨੀ ਨੇ ਲੇਡੀਜ਼ ਸਕਰੈਂਬਲ ਟੂਰਨਾਮੈਂਟ ਨੂੰ 6 ਦੇ ਸਕੋਰ ਨਾਲ ਜਿੱਤਿਆ। ਪੰਜਾਬੀ ਗੋਲਫਰ’ਜ਼ ਐਸੋਸੀਏਸ਼ਨ ਵੱਲੋਂ ਔਰਤਾਂ ਅਤੇ ਬੱਚਿਆਂ ਵਿਚਕਾਰ ਗੋਲਫ ਨੂੰ ਹਰਮਨਪਿਆਰਾ ਬਣਾਉਣ ਲਈ ਵੀ ਕਾਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੀਜੀਏ ਨੇ ਕੁਲਵੀਰ ਸਿੰਘ ਗਿੱਲ ਨੂੰ ਉਨ੍ਹਾਂ ਦੇ ਕਾਰੋਬਾਰੀ ਖੇਤਰ ਅਤੇ ਸਮਾਜ ਵਿੱਚ ਪਾਏ ਅਹਿਮ ਯੋਗਦਾਨ ਬਦਲੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਨੂੰ ਸਿੱਖ ਭਾਈਚਾਰੇ ਵਿੱਚ ਵਿਲੱਖਣ ਯੋਗਦਾਨ ਬਦਲੇ ਯਾਦ ਕੀਤਾ ਜਾਂਦਾ ਹੈ। ਉਹ ਸੇਵਾ ਬੂਡ ਬੈਂਕ ਦੇ ਸਹਿ ਸੰਸਥਾਪਕ ਵੀ ਹਨ। ਪੀਜੀਏ ਵੱਲੋਂ ਡੋਨੋਵੈਨ ਬੈਲੀ ਨੂੰ ਵੀ ਸਨਮਾਨਤ ਕੀਤਾ ਗਿਆ।
ਪੀਜੀਏ ਨੇ ਇਸ ਸਾਲ ਰੌਇਲ ਪੰਜਾਬੀ ਕੱਪ ਨਾਲ 50,000 ਡਾਲਰ ਦੀ ਚੈਰਿਟੀ ਇਕੱਠੀ ਕੀਤੀ ਹੈ। ਸੇਵਾ ਫੂਡ ਬੈਂਕ ਅਤੇ ਪਿੰਗਲਵਾੜਾ ਇਸ ਸਾਲ ਦੇ ਵੱਡੇ ਲਾਭਪਾਤਰੀ ਰਹੇ। ਸੇਵਾ ਫੂਡ ਬੈਂਕ ਤੋਂ ਰਸ਼ੀਦ ਕੁਰੈਸ਼ੀ ਨੇ ਦੱਸਿਆ ਕਿ ਕਿਵੇਂ ਪੀਜੀਏ ਅਤੇ ਹੋਰ ਸੇਵਾ ਸਮੂਹ ਭਾਈਚਾਰੇ ਦੀ ਸੇਵਾ ਦਾ ਕਾਰਜ ਨਿਭਾ ਰਹੇ ਹਨ। ਇਸ ਮੌਕੇ ‘ਤੇ ਨਵਦੀਪ ਬੈਂਸ, ਪ੍ਰਬਭੀਤ ਸਰਕਾਰੀਆ ਅਤੇ ਨੀਨਾ ਟਾਂਗਰੀ ਵੀ ਮੌਜੂਦ ਸਨ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …