0.6 C
Toronto
Monday, November 24, 2025
spot_img
Homeਕੈਨੇਡਾਸੰਡਲਵੁੱਡ ਹਾਈਟਸ ਕਲੱਬ ਵਲੋਂ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਕਰਵਾਏ ਗਏ ਗਰਾਊਂਡ...

ਸੰਡਲਵੁੱਡ ਹਾਈਟਸ ਕਲੱਬ ਵਲੋਂ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਕਰਵਾਏ ਗਏ ਗਰਾਊਂਡ ਗੇਮਜ਼ ਅਤੇ ਪੇਂਟਿੰਗ ਮੁਕਾਬਲੇ

ਬਰੈਂਪਟਨ : ਅੱਜ ਦੇ ਪ੍ਰਗਤੀਸੀਲ ਯੁੱਗ ਅਤੇ ਮਸ਼ੀਨੀ ਦੌਰ ਵਿਚ ਜਿਥੇ ਬੱਚੇ ਵੀਡੀਓ ਗ਼ੇਮਜ਼ ਅਤੇ ਮੋਬਾਈਲ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਉਥੇ ਹੀ ਸੰਡਲਵੁਡ ਹਾਈਟਸ ਕਲੱਬ ਵਲੋਂ ਬੱਚਿਆਂ ਨੂੰ ਸਿਹਤਮੰਦ ਰੱਖਣ, ਆਪਸੀ ਪਿਆਰ ਵਧਾਉਣ ਲਈ ਗਰਾਊਂਡ ਗ਼ੇਮਜ਼ ਅਤੇ ਪੈਂਟਿੰਗ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕੈਨੇਡਾ ਤੋਂ ਇਲਾਵਾ ਅਮਰੀਕਾ ਦੇ ਬੱਚਿਆਂ ਨੇ ਵੀ ਹਿੱਸਾ ਲਿਆ।ઠਇਸ ਈਵੈਂਟ ਵਿਚ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ ઠਨੇ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ઠਸੰਡਲਵੁਡ ਹਾਈਟਸ ਕਲੱਬ ਵਲੋਂ ਸਕੂਲੀ ਬੱਚਿਆਂ ਲਈ ਕਰਵਾਏ ਗਏ ਈਵੈਂਟ ਵਿਚ ਤਕਰੀਬਨ 2 ਦਰਜਨਾਂ ਸਕੂਲਾਂ ਦੇ ਬੱਚਿਆਂ ਦੇ ਹਿੱਸਾ ਲਿਆ। ઠਕੈਨੇਡਾ ਤੋਂ ਇਲਾਵਾ ਅਮਰੀਕਾ ਦੇ ਬੱਚੇ ਵੀ ਈਵੈਂਟ ਵਿਚ ਹਿੱਸਾ ਲੈਣ ਪੁੱਜੇ। ઠਇਸ ਈਵੈਂਟ ਵਿਚ ਬਾਸਕਟਬਾਲ, ਵਾਲੀਬਾਲ, ਫੇਸ ਪੈਂਟਿੰਗ ਅਤੇ ਟੰਗ ਆਫ ਵਾਰ ਦੇ ਮੁਕਾਬਾਲੇ ਵੀ ਕਰਵਾਏ ਗਏ। ઠਬੱਚਿਆਂ ਨੂੰ ਸਿਹਤਮੰਦ ਰਹਿਣ ਲਈ ਸੰਦੇਸ਼ ਦਿੰਦਾ ਨਾਟਕ ਵੀ ਖੇਡਿਆ ਗਿਆ। ਬੱਚੇ ਵੀ ਇਸ ਈਵੈਂਟ ਵਿਚ ਖੁਸ ਅਤੇ ਜੋਸ਼ੀਲੇ ਦਿਖਾਈ ਦਿੱਤੇ ਅਤੇ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਈਵੈਂਟ ਨਾਲ ਉਹ ਆਪਣੇ ਮਾਨਸਿਕ ਤਣਾਅ ਤੋਂ ਮੁਕਤ ਹੁੰਦੇ ਹਨ ਅਤੇ ਨਾਲ ਹੀ ਹੋਰ ਨਵੇਂ ਦੋਸਤ ਬਣਾਉਦੇ ਹਨ। ਇਸ ਈਵੈਂਟ ਵਿਚ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ ઠਵਲੋਂ ਵੀ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ઠਈਵੈਂਟ ਦੀ ਦੇਖ ਰੇਖ ਕਰਨ ਤੋਂ ਇਲਾਵਾ ਆਪਣੇ ਵਿਚਾਰ ਕਵਿਤਾ ਰਾਹੀਂ ਵੀ ਪੇਸ਼ ਕੀਤੇ ਗਏ।ઠ ਕੈਨੇਡਾ ਵਿਚ ઠਬਜ਼ੁਰਗਾਂ ਦੇ ਤਜਰਬੇ ਕਵਿਤਾ ਦੇ ਰੂਪ ਵਿਚ ਸੁਣਾਏ ਗਏ। ਇਸ ਤਰ੍ਹਾਂ ਦੇ ਈਵੈਂਟ ਜਿਥੇ ਬੱਚਿਆਂ ਵਿਚ ਪਿਆਰ ਪੈਦਾ ਕਰਦੇ ਹਨ ਅਤੇ ਨਾਲ ਹੀ ਤੰਦਰੁਸਤੀ ਅਤੇ ਨਿਰੋਗ ਦਾઠਵੀ ਸੰਦੇਸ਼ ਦਿੰਦੇ ਹਨ।

RELATED ARTICLES
POPULAR POSTS