Breaking News
Home / ਕੈਨੇਡਾ / ਅਮਰੀਕਾ ਵਿਚ ਕਾਲੇ ਵਿਅਕਤੀਆਂ ਉਪਰ ਤਸ਼ੱਦਦ ਦਾ ਮਾਮਲਾ

ਅਮਰੀਕਾ ਵਿਚ ਕਾਲੇ ਵਿਅਕਤੀਆਂ ਉਪਰ ਤਸ਼ੱਦਦ ਦਾ ਮਾਮਲਾ

ਸੰਘੀ ਅਦਾਲਤ ਨੇ ਇਕ ਸਾਬਕਾ ਪੁਲਿਸ ਅਫਸਰ ਨੂੰ ਸੁਣਾਈ 17 ਸਾਲ ਕੈਦ ਦੀ ਸਜ਼ਾ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਜੈਕਸਨ (ਮਿਸੀਸਿੱਪੀ) ਵਿਚ ਜਨਵਰੀ 2023 ਵਿਚ 2 ਕਾਲੇ ਵਿਅਕਤੀਆਂ ਉਪਰ ਤਸ਼ੱਦਦ ਕਰਨ ਦੇ ਮਾਮਲੇ ਵਿਚ ਇਕ ਸੰਘੀ ਅਦਾਲਤ ਵੱਲੋਂ ਇਕ ਸਾਬਕਾ ਪੁਲਿਸ ਅਫਸਰ ਜੈਫਰੀ ਮਿਡਲਟਨ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਜੈਫਰੀ ਮਿਡਲਟਨ ਉਨਾਂ 6 ਸਾਬਕਾ ਪੁਲਿਸ ਅਫਸਰਾਂ ਵਿਚ ਸ਼ਾਮਿਲ ਹੈ ਜਿਨਾਂ ਨੂੰ ਇਸੇ ਹਫਤੇ ਸਜ਼ਾ ਸੁਣਾਈ ਜਾਣੀ ਹੈ। ਸੁਣਵਾਈ ਦੌਰਾਨ ਮਿਡਲਟਨ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਮੰਨ ਲਿਆ ਸੀ ਤੇ ਉਸ ਨੇ ਪੀੜਤ ਪਰਿਵਾਰ ਕੋਲੋਂ ਮੁਆਫੀ ਵੀ ਮੰਗੀ। ਪੀੜਤ ਕਾਲੇ ਵਿਅਕਤੀਆਂ ਦੇ ਵਕੀਲ ਮਲਿਕ ਸ਼ਾਬਾਜ ਨੇ ਮਿਡਲਟਨ ਨੂੰ ਮੁਆਫ ਕੀਤੇ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਆਪਣੇ ਬਚਾਅ ਲਈ ਮੁਆਫੀ ਮੰਗ ਰਿਹਾ ਹੈ ਹਾਲਾਂ ਕਿ ਅਸਲ ਵਿਚ ਉਹ ਗੁਨਾਹਗਾਰ ਹੈ। ਦੱਖਣੀ ਜ਼ਿਲ੍ਹੇ ਦੇ ਮਿਸੀਸਿੱਪੀ ਯੂ ਐਸ ਡਿਸਟ੍ਰਿਕਟ ਕੋਰਟ ਜੱਜ ਟਾਮ ਲੀ ਨੇ ਮਿਡਲਟਨ ਦੇ ਵਕੀਲ ਦੀ ਦਲੀਲ ਕਿ ਉਸ ਨੇ ਘਟਨਾ ਵਿਚ ਮਾਮੂਲੀ ਭੂਮਿਕਾ ਨਿਭਾਈ ਹੈ ਨੂੰ ਰੱਦ ਕਰਦਿਆਂ ਕਿਹਾ ਕਿ ਤਸ਼ੱਦਦ ਦੀ ਘਟਨਾ ਸਮੇ ਉਹ ਮੌਕੇ ਉਪਰ ਮੌਜੂਦ ਸੀ। ਇਥੇ ਜਿਕਰਯੋਗ ਹੈ ਕਿ ਜੈਨਕਿਨਸ ਤੇ ਪਾਰਕਰ ਨਾਮੀ ਦੋ ਕਾਲੇ ਵਿਅਕਤੀਆਂ ਵੱਲੋਂ ਦਾਇਰ ਕੇਸ ਅਨੁਸਾਰ 24 ਜਨਵਰੀ 2023 ਨੂੰ 6 ਪੁਲਿਸ ਅਫਸਰਾਂ ਨੇ ਜੈਕਸਨ ਦੇ ਦੱਖਣ ਪੂਰਬ ਵਿਚ ਬਰਾਕਸਟਨ ਵਿਖੇ ਸਥਿੱਤ ਉਨਾਂ ਦੇ ਘਰ ਵਿਚ ਜਬਰਦਸਤੀ ਦਾਖਲ ਹੋ ਕੇ ਤਕਰੀਬਨ 2 ਘੰਟੇ ਉਨ੍ਹਾਂ ਉਪਰ ਅੰਨਾਂ ਤਸ਼ੱਦਦ ਕੀਤਾ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …