ਟੋਰਾਂਟੋ : ਟੋਰਾਂਟੋ ਦੇ ਪੂਰਬੀ ਸਿਰੇ ਉੱਤੇ ਰਾਤੀਂ ਇੱਕ ਘਰ ਵਿੱਚ ਅੱਗ ਲੱਗ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਬੁੱਧਵਾਰ ਨੂੰ ਰਾਤੀਂ 12:45 ਵਜੇ ਪੇਪ ਤੇ ਗੇਰਾਰਡ ਏਰੀਆ ਵਿੱਚ 301 ਰਿਵਰਡੇਲ ਐਵਨਿਊ ਦੇ ਇੱਕ ਘਰ ਵਿੱਚ ਲੱਗੀ ਅੱਗ ਦੀ ਖਬਰ ਮਿਲਣ ਤੋਂ ਬਾਅਦ ਫਾਇਰ ਕ੍ਰਿਊ ਮੌਕੇ ਉੱਤੇ ਪਹੁੰਚਿਆ। ਇੱਕ ਵਿਅਕਤੀ ਦੋ ਮੰਜਿਲਾ ਮਕਾਨ ਦੀ ਦੂਜੀ ਮੰਜ਼ਿਲ ਉੱਤੇ ਮਿਲਿਆ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਫਾਇਰ ਚੀਫ ਮੈਥਿਊ ਪੈੱਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਘਰ ਵਿੱਚ ਸਿਰਫ ਉਹੀ ਵਿਅਕਤੀ ਮਿਲਿਆ। ਇਸ ਘਰ ਦੇ ਨਾਲ ਲੱਗਦੇ ਘਰ ਨੂੰ ਵੀ ਖਾਲੀ ਕਰਵਾ ਲਿਆ ਗਿਆ ਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਆਰਜ਼ੀ ਤੌਰ ਉੱਤੇ ਕਿਤੇ ਹੋਰ ਠਹਿਰਾਇਆ ਗਿਆ ਹੈ।