-6.6 C
Toronto
Monday, January 19, 2026
spot_img
Homeਜੀ.ਟੀ.ਏ. ਨਿਊਜ਼ਦੋ ਪੰਜਾਬੀ ਨੌਜਵਾਨਾਂ ਦੀ ਝੀਲ 'ਚ ਡੁੱਬਣ ਨਾਲ ਮੌਤ

ਦੋ ਪੰਜਾਬੀ ਨੌਜਵਾਨਾਂ ਦੀ ਝੀਲ ‘ਚ ਡੁੱਬਣ ਨਾਲ ਮੌਤ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਗਰਮ ਰੁੱਤ ਦੌਰਾਨ ਝੀਲਾਂ ਤੇ ਦਰਿਆਵਾਂ ਦੇ ਡੂੰਘੇ ਅਤੇ ਤੇਜ਼ ਪਾਣੀ ਦੇ ਵਹਾਅ ‘ਚ ਡੁੱਬ ਕੇ ਮੌਤਾਂ ਹੋਣ ਦੀਆਂ ਖਬਰਾਂ ਲੰਘੇ ਤਿੰਨ ਕੁ ਹਫ਼ਤਿਆਂ ਤੋਂ ਲਗਾਤਾਰ ਜਾਰੀ ਹਨ। ਲੰਘੇ ਐਤਵਾਰ ਨੂੰ ਟੋਰਾਂਟੋ ਦੇ ਪੋਰਟ ਸਿਡਨੀ ਨਾਮਕ ਇਲਾਕੇ ‘ਚ ਸਥਿਤ ਝੀਲ ਅਤੇ ਦਰਿਆ ਦੇ ਇਲਾਕੇ ਵਿਚ ਸਮਾਂ ਬਿਤਾਉਣ ਗਏ ਦੋ ਪੰਜਾਬੀ ਨੌਜਵਾਨਾਂ (ਉਮਰ 22-23 ਸਾਲ) ਦੀਆਂ ਲਾਸ਼ਾਂ ਮਿਲੀਆਂ ਹਨ ਜਦ ਕਿ ਤੀਸਰਾ ਨੌਜਵਾਨ ਹਸਪਤਾਲ ‘ਚ ਦਾਖ਼ਲ ਹੈ। ਮ੍ਰਿਤਕਾਂ ਵਿਚੋਂ ਇਕ ਸਾਹਿਲ ਨਾਮ ਦਾ ਨੌਜਵਾਨ ਫਿਰੋਜ਼ਪੁਰ ਅਤੇ ਦੂਜਾ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹੈ। ਸਾਹਿਤ ਦਾ ਪਿਤਾ ਅਕਾਲੀ ਦਲ ਦਾ ਸੀਨੀਅਰ ਆਗੂ ਹੈ। ਹੰਟਸਵਿੱਲ ਤੋਂ ਪ੍ਰੋਵਿੰਸ਼ੀਅਲ ਪੁਲਿਸ ਅਤੇ ਬਚਾਓ ਅਮਲੇ ਦੇ ਗੋਤਾਖ਼ੋਰਾਂ ਨੂੰ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਲੱਭਣ ਲਈ ਕਈ ਘੰਟੇ ਜੱਦੋ-ਜਹਿਦ ਕਰਨੀ ਪਈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਾਰੇ ਇਹ ਨੌਜਵਾਨ ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਆਏ ਸਨ ਜੋ ਦੱਖਣੀ ਉਨਟਾਰੀਓ ‘ਚ ਵਿੰਡਸਰ ਇਲਾਕੇ ਨਾਲ ਸਬੰਧਿਤ ਸਨ। ਪੁਲਿਸ ਨੇ ਅਜੇ ਇਸ ਬਾਰੇ ਕੋਈ ਹੋਰ ਜਾਣਕਾਰੀ ਅਤੇ ਕਿਸੇ ਦੀ ਪਛਾਣ ਜਾਰੀ ਨਹੀਂ ਕੀਤੀ। ਲੰਘੇ ਦੋ ਕੁ ਹਫ਼ਤਿਆਂ ਦੌਰਾਨ ਦੱਖਣੀ ਉਨਟਾਰੀਓ ਵਿਚ ਹੀ ਡੁੱਬਣ ਨਾਲ ਅੱਠ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ‘ਚ ਪੰਜਾਬ ਦੇ ਤਿੰਨ ਨੌਜਵਾਨ ਸ਼ਾਮਿਲ ਹਨ।

RELATED ARTICLES
POPULAR POSTS