Breaking News
Home / ਜੀ.ਟੀ.ਏ. ਨਿਊਜ਼ / ਹੁਣ ਪਾਸਪੋਰਟ ਨਵਿਆਉਣ ਲਈ ਆਨਲਾਈਨ ਅਪਲਾਈ ਕਰ ਸਕਣਗੇ ਕੈਨੇਡੀਅਨਜ਼

ਹੁਣ ਪਾਸਪੋਰਟ ਨਵਿਆਉਣ ਲਈ ਆਨਲਾਈਨ ਅਪਲਾਈ ਕਰ ਸਕਣਗੇ ਕੈਨੇਡੀਅਨਜ਼

ਓਟਵਾ/ਬਿਊਰੋ ਨਿਊਜ਼ : ਹੁਣ ਆਪਣੇ ਪਾਸਪੋਰਟ ਨਵਿਆਉਣ ਲਈ ਕੈਨੇਡੀਅਨਜ਼ ਨੂੰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਪਵੇਗੀ, ਸਗੋਂ ਇਹ ਕੰਮ ਆਨਲਾਈਨ ਹੀ ਹੋ ਜਾਇਆ ਕਰੇਗਾ। ਇਸ ਦਾ ਐਲਾਨ ਇਮੀਗ੍ਰੇਸ਼ਨ ਮੰਤਰੀ ਨੇ ਕੀਤਾ ਹੈ। ਇਸ ਸਾਲ ਦੇ ਅੰਤ ਤੋਂ ਜਿਨ੍ਹਾਂ ਕੈਨੇਡੀਅਨ ਨੇ ਆਪਣੇ ਪਾਸਪੋਰਟ ਨਵਿਆਉਣੇ ਹੋਣਗੇ ਉਹ ਆਨਲਾਈਨ ਅਪਲਾਈ ਕਰ ਸਕਣਗੇ। ਇਸ ਲਈ ਉਹ ਆਪਣੇ ਅਹਿਮ ਦਸਤਾਵੇਜ਼ ਤੇ ਪਾਸਪੋਰਟ ਸਾਈਜ਼ ਫੋਟੋ ਵੀ ਸਰਕਾਰੀ ਵੈੱਬਸਾਈਟ ਉੱਤੇ ਅਪਲੋਡ ਕਰ ਸਕਣਗੇ। ਕੈਨੇਡਾ ਦੇ ਪਾਸਪੋਰਟ ਲਈ ਨਵੇਂ ਡਿਜ਼ਾਈਨ ਦੀ ਘੁੰਢ ਚੁਕਾਈ ਮੌਕੇ ਇੱਕ ਈਵੈਂਟ ਵਿੱਚ ਹਿੱਸਾ ਲੈਣ ਸਮੇਂ ਫਰੇਜ਼ਰ ਨੇ ਇਹ ਐਲਾਨ ਕੀਤਾ। ਕੈਨੇਡਾ ਦੇ ਪਾਸਪੋਰਟ ਦੇ ਨਵੇਂ ਡਿਜ਼ਾਈਨ ਵਿੱਚ ਅਪਡੇਟਿਡ ਸਕਿਊਰਿਟੀ ਫੀਚਰ ਤੇ ਰੰਗਦਾਰ ਨਵੇਂ ਪੇਜ ਵੀ ਹਨ ਤੇ ਇਸ ਵਿੱਚੋਂ ਕੁੱਝ ਚੀਜ਼ਾਂ ਨੂੰ ਹਟਾ ਵੀ ਦਿੱਤਾ ਗਿਆ ਹੈ। ਓਟਵਾ ਇੰਟਰਨੈਸ਼ਨਲ ਏਅਰਪੋਰਟ ਉੱਤੇ ਪ੍ਰੈੱਸ ਕਾਨਫਰੰਸ ਦੌਰਾਨ ਫਰੇਜ਼ਰ ਨੇ ਆਖਿਆ ਕਿ ਕੈਨੇਡੀਅਨਜ਼ ਲਈ ਆਪਣੀਆਂ ਸੇਵਾਵਾਂ ਤੇ ਸਕਿਊਰਿਟੀ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਕੰਮ ਕਰਨਾ ਜਾਰੀ ਰੱਖੇਗੀ। ਪਾਸਪੋਰਟ ਨੂੰ ਅਪਡੇਟ ਕਰਨ ਨਾਲ ਟਰੈਵਲ ਵਿੱਚ ਸੁਧਾਰ ਤੇ ਸਕਿਊਰਿਟੀ ਵਿੱਚ ਹੋਰ ਵਾਧਾ ਹੋਵੇਗਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …