ਕੈਲਗਰੀ/ਬਿਊਰੋ ਨਿਊਜ਼ : ਕੋਵਿਡ-19 ਮਹਾਂਮਾਰੀ ਦੇ ਨਤੀਜੇ ਵਜੋਂ ਰੱਦ ਹੋਈਆਂ ਉਡਾਨਾਂ ਲਈ ਵੈਸਟਜੈੱਟ ਵੱਲੋਂ ਰੀਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਕੰਪਨੀ ਅਜਿਹੀ ਪਹਿਲੀ ਏਅਰਲਾਈਨ ਹੈ ਜਿਹੜੀ ਆਪਣੀਆਂ ਸਾਰੀਆਂ ਰੱਦ ਹੋਈਆਂ ਉਡਾਨਾਂ ਲਈ ਰੀਫੰਡ ਕਰ ਰਹੀ ਹੈ। ਇਸ ਤੋਂ ਪਹਿਲਾਂ ਏਅਰਲਾਈਨ ਵੱਲੋਂ ਕੁੱਝ ਚੋਣਵੀਆਂ ਉਡਾਨਾਂ ਉੱਤੇ ਹੀ ਰੀਫੰਡ ਦੀ ਪੇਸ਼ਕਸ਼ ਕੀਤੀ ਗਈ ਸੀ। ਏਅਰਲਾਈਨ ਆਪਣੀਆਂ ਰੱਦ ਹੋਈਆਂ ਉਡਾਨਾਂ ਲਈ ਭਵਿੱਖ ਵਿੱਚ ਫਲਾਈਟ ਕ੍ਰੈਡਿਟ ਦੇਣ ਲਈ ਹੀ ਰਾਜ਼ੀ ਸੀ। 2 ਨਵੰਬਰ ਤੋਂ ਸ਼ੁਰੂ ਕਰਕੇ ਏਅਰਲਾਈਨ ਵੱਲੋਂ ਸਾਰੀਆਂ ਯੋਗ ਬੇਨਤੀਆਂ ਉੱਤੇ ਫੈਸਲਾ ਲਿਆ ਜਾਵੇਗਾ। ਏਅਰਲਾਈਨ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਕੀ ਬੈਕਲਾਗ ਦੀ ਸੰਭਾਵਨਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਰੀਫੰਡ ਸਵੂਪ ਵੱਲੋਂ ਰੱਦ ਉਡਾਨਾਂ ਲਈ ਵੀ ਅਪਲਾਈ ਕੀਤੇ ਜਾ ਸਕਦੇ ਹਨ।
ਏਅਰਲਾਈਨ ਨੇ ਆਖਿਆ ਕਿ 72 ਦਿਨਾਂ ਤੱਕ ਸਾਰੀਆਂ ਉਡਾਨਾਂ ਹੀ ਰੱਦ ਹੁੰਦੀਆਂ ਰਹੀਆਂ ਤੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲਿਆ। ਵੈਸਟਜੈੱਟ ਦੇ ਸੀਈਓ ਐੱਡ ਸਿਮਜ਼ ਨੇ ਆਖਿਆ ਕਿ ਕੰਪਨੀ ਨੇ ਜਨਤਾ ਦੀ ਗੱਲ ਸੁਣਨ ਨੂੰ ਤਰਜੀਹ ਦਿੱਤੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …