ਮੇਅਰ ਪੈਟਰਿਕ ਬਰਾਊਨ ਨੇ ‘ਪਰਵਾਸੀ ਰੇਡੀਓ’ ਉਤੇ ਦਿੱਤੀ ਖਾਸ ਜਾਣਕਾਰੀ
ਬਰੈਂਪਟਨ/ਪਰਵਾਸੀ ਬਿਊਰੋ : ਬਰੈਂਪਟਨ ਸਿਟੀ ਕੌਂਸਲ ਨੇ ਆਪਣੇ ਅਗਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ ਕੋਈ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਨਵੀਂ ਬਣੀ ਕੌਂਸਲ ਨੇ ਆਪਣੇ ਪਹਿਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਨੂੰ ਨਹੀਂ ਵਧਾਇਆ ਸੀ।
‘ਪਰਵਾਸੀ ਰੇਡੀਓ’ ਉਤੇ ਬੀਤੇ ਵੀਰਵਾਰ ਨੂੰ ਗੱਲਬਾਤ ਕਰਦਿਆਂ ਮੇਅਰ ਪੈਟਰਿਕ ਬਰਾਊਨ ਨੇ ਦੱਸਿਆ ਕਿ ਬਰੈਂਪਟਨ, ਕੈਨੇਡਾ ਦਾ ਪਹਿਲਾ ਅਜਿਹਾ ਵੱਡਾ ਸ਼ਹਿਰ ਹੈ ਜਿੱਥੇ ਸਿਟੀ ਕੌਂਸਲ ਨੇ ਲਗਾਤਾਰ ਦੂਜੇ ਸਾਲ ਵੀ ਪ੍ਰਾਪਰਟੀ ਟੈਕਸ ਨਹੀਂ ਵਧਾਇਆ ਜਾਵੇਗਾ। ਇਸ ਸਾਲ ਦੇ ਬਜਟ 977 ਮਿਲੀਅਨ ਡਾਲਰ ਦੇ ਬਜਟ ਵਿੱਚ 755 ਡਾਲਰ ਤਨਖਾਹਾਂ, ਮੁਰਮੰਤ, ਸੇਵਾਵਾਂ ਅਤੇ ਰਿਜ਼ਰਵ ਲਈ ਰੱਖਿਆ ਗਿਆ ਹੈ ਜਦਕਿ 222 ਮਿਲੀਅਨ ਡਾਲਰ ਖਰੀਦੋ-ਫਰੋਖ਼ਤ, ਸੜਕਾਂ ਅਤੇ ਬਿਲਡਿੰਗਾਂ ਦੀ ਸੰਭਾਲ ਲਈ ਰੱਖੇ ਗਏ ਹਨ। ਜਿੱਥੇ ਸਿਟੀ ਅਤੇ ਸਕੂਲ ਬੋਰਡ ਦਾ ਕੋਈ ਵੀ ਟੈਕਸ ਵਿੱਚ ਵਾਧਾ ਨਹੀਂ ਹੋਵੇਗਾ, ਉੱਥੇ ਰੀਜਨ ਲਈ 1.3 ਫੀਸਦੀ ਵਾਧਾ ਜ਼ਰੂਰ ਹੋਵੇਗਾ, ਜੋ ਕਿ ਔਸਤਨ 64 ਡਾਲਰ ਪ੍ਰਤੀ ਪਰਿਵਾਰ ਹੋਵੇਗਾ।
110 ਮਿਲੀਅਨ ਡਾਲਰ ਰਿਜ਼ਰਵ ਫੰਡ ਵੱਜੋਂ ਰੱਖੇ ਗਏ ਜੋ ਕਿ ਸਿਟੀ ਦੀ ਆਰਥਕ ਹਾਲਤ ਦੀ ਮਜਬੂਤੀ ਦਾ ਸਬੂਤ ਹਨ।
ਮੇਅਰ ਬਰਾਊਨ ਨੇ ਦੱਸਿਆ ਕਿ ਸਿਟੀ ਵੱਲੋਂ 11 ਹੋਰ ਸਟਾਫ ਮੈਂਬਰ ਭਰਤੀ ਕੀਤੇ ਜਾਣਗੇ, ਜੋ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਬੇਸਮੈਂਟ ਲੀਗਲ ਕਰਵਾਉਣ ਲਈ ਅਰਜ਼ੀਆਂ ਦਾ ਨਿਪਟਾਰਾ ਜਲਦੀ ਕਰਨਗੇ। 52 ਮਿਲੀਅਨ 8 ਨਵੀਆਂ ਬਿਜਲੀ ਦੀਆਂ ਬੱਸਾਂ ਲਈ, 650,000 ਡਾਲਰ ਫੋਟੋ ਰਾਡਾਰ ਕੈਮਰੇ ਲਗਾਉਣ ਲਈ ਬਜਟ ਵਿੱਚ ਰੱਖੇ ਗਏ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …