ਟੋਰਾਂਟੋ : ਕਾਊਂਸਲੇਟ ਜਨਰਲ ਆਫ ਇੰਡੀਆ ਇੰਡੋ-ਕੈਨੇਡੀਅਨ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਸਹੂਲਤ ਲਈ ਨਿਯਮਤ ਤੌਰ ‘ਤੇ ਕਾਊਂਸਲਰ ਕੈਂਪਸ ਦਾ ਆਯੋਜਨ ਕਰੇਗਾ। ਇਹ ਕੈਂਪ ਕਾਊਂਸਲ ਦੇ ਦਾਇਰੇ ਵਿਚ ਆਉਣ ਵਾਲੇ ਲੋਕਾਂ ਲਈ ਆਯੋਜਿਤ ਕੀਤੇ ਜਾਣਗੇ ਅਤੇ ਇਨ੍ਹਾਂ ਨੂੰ ਜੀਟੀਏ ਅਤੇ ਨੇੜਲੀਆਂ ਲੋਕੇਸ਼ਨਾਂ ‘ਤੇ ਹਰ ਮਹੀਨੇ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਕੰਸਲਟੇਸ਼ਨ ਅਤੇ ਸਰਵਿਸਿਜ਼ ਨੂੰ ਪ੍ਰਦਾਨ ਕੀਤਾ ਜਾਵੇਗਾ, ਜਿਸ ਨਾਲ ਦਸਤਾਵੇਜ਼ਾਂ ਦੀ ਅਟੈਸਟੇਸ਼ਨ, ਵੀਜ਼ਾ ਅਰਜ਼ੀ, ਪਾਸਪੋਰਟ ਅਰਜ਼ੀ, ਪੀਸੀਸੀ, ਸਰੈਂਡਰ ਸਰਟੀਫਿਕੇਟ, ਓਸੀਆਈ ਅਰਜ਼ੀ ਅਤੇ ਜ਼ਰੂਰੀ ਦਸਤਾਵੇਜ਼ਾਂ ਆਦਿ ਸ਼ਾਮਲ ਹਨ। ਇਸ ਕੋਸ਼ਿਸ਼ ਦੇ ਤਹਿਤ ਲਗਾਤਾਰ ਦੂਜੀ ਵਾਰ ਮਿਸੀਸਾਗਾ ਵਿਚ ਵੀ ਕਾਊਂਸਲਰ ਕੈਂਪ ਸ਼ਨੀਵਾਰ, 29 ਫਰਵਰੀ ਨੂੰ ਆਯੋਜਿਤ ਕੀਤਾ ਜਾਵੇਗਾ। ਇਹ ਕੈਂਪ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਹਿੰਦੂ ਹੈਰੀਟੇਜ ਸੈਂਟਰ, 6300 ਮਿਸੀਸਾਗਾ ਰੋਡ, ਮਿਸੀਸਾਗਾ, ਉਨਟਾਰੀਓ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਆਯੋਜਿਤ ਕੀਤੇ ਜਾਣ ਵਾਲੇ ਕੈਂਪਾਂ ਦੀ ਤਰੀਕ ਆਉਣ ਵਾਲੇ ਸਮੇਂ ਵਿਚ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 18 ਜਨਵਰੀ, 2020 ਨੂੰ ਨਾਨਕਸਰ ਗੁਰਦੁਆਰਾ ਸਾਹਿਬ ਬਰੈਂਪਟਨ ਵਿਚ ਇਸ ਤਰ੍ਹਾਂ ਦਾ ਕੈਂਪ ਆਯੋਜਿਤ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਭਾਈਚਾਰੇ ਨੇ ਸ਼ਲਾਘਾ ਕੀਤੀ ਹੈ। ਕਾਊਂਸਲੇਟ ਨੇ ਇੰਡੋ-ਕੈਨੇਡੀਅਨ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ 29 ਫਰਵਰੀ ਨੂੰ ਮਿਸੀਸਾਗਾ ਵਿਚ ਆਯੋਜਿਤ ਕੀਤੇ ਜਾ ਰਹੇ ਕੈਂਪ ਦਾ ਫਾਇਦਾ ਲੈਣ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …