-4.8 C
Toronto
Wednesday, December 31, 2025
spot_img
Homeਪੰਜਾਬਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ 'ਤੇ ਕੀਤਾ ਜਾ ਸਕਦਾ ਹੈ ਤਲਬ

ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ‘ਤੇ ਕੀਤਾ ਜਾ ਸਕਦਾ ਹੈ ਤਲਬ

ਮਾਮਲਾ ਬਠਿੰਡਾ ਰੈਲੀ ‘ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦਾ
ਬਠਿੰਡਾ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾ ਸਕਦਾ ਹੈ। ਮਾਮਲਾ ਬਠਿੰਡਾ ਰੈਲੀ ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਅਤੇ ਉਸ ‘ਤੇ ਪੂਰਾ ਨਾ ਨਿਭਣ ਦਾ ਹੈ। ਤਖ਼ਤਾਂ ਦੇ ਜਥੇਦਾਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਨੂੰ ਹੁਣ ਮਰਿਆਦਾ ਦੀ ਉਲੰਘਣਾ ਮੰਨਿਆ ਹੈ। ਜਥੇਦਾਰ ਸਿਰਫ਼ ਲਿਖਤੀ ਸ਼ਿਕਾਇਤ ਦੀ ਉਡੀਕ ਕਰ ਰਹੇ ਹਨ। ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿਚ ਇਹ ਮਾਮਲਾ ਉੱਠਣ ਦੀ ਪੂਰੀ ਉਮੀਦ ਜਾਪਦੀ ਹੈ। ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਨਸ਼ਿਆਂ ਨਾਲ ਨੌਜਵਾਨਾਂ ਦੀ ਮੌਤ ਦਾ ਮੁੱਦਾ ਕਾਫ਼ੀ ਤੇਜ਼ੀ ਨਾਲ ਭਖਿਆ ਹੈ।
ਪੰਜਾਬ ‘ਚ ਨਸ਼ਾ ਨਹੀਂ ਮੁੱਕਾ ਨੌਜਵਾਨ ਮੁੱਕਣ ਲੱਗੇ
ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਰੈਲੀ ਵਿਚ ਐਲਾਨ ਕਰਦੇ ਹਨ ਕਿ ਪੰਜਾਬ ਦੀ ਸੱਤਾ ਸਾਨੂੰ ਸੌਂਪ ਦਿਓ ਚਾਰ ਹਫਤਿਆਂ ਵਿਚ ਨਸ਼ਾ ਮੁਕਾ ਦਿਆਂਗਾ, ਪਰ ਅਫਸੋਸ ਨਸ਼ਾ ਨਹੀਂ ਮੁੱਕਾ ਨੌਜਵਾਨ ਮੁੱਕਣ ਲੱਗ ਪਏ।

RELATED ARTICLES
POPULAR POSTS