27.2 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਅਗਲੀਆਂ ਫੈਡਰਲ ਚੋਣਾਂ ਲਈ ਲਿਬਰਲ ਦੇ ਪਹਿਲੇ ਉਮੀਦਵਾਰ ਬਣੇ ਨਵਦੀਪ ਬੈਂਸ

ਅਗਲੀਆਂ ਫੈਡਰਲ ਚੋਣਾਂ ਲਈ ਲਿਬਰਲ ਦੇ ਪਹਿਲੇ ਉਮੀਦਵਾਰ ਬਣੇ ਨਵਦੀਪ ਬੈਂਸ

ਮਿਸੀਸਾਗਾ/ਬਿਊਰੋ ਨਿਊਜ਼ : ਆਉਂਦੇ ਵਰ੍ਹੇ 2019 ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਜਿੱਥੇ ਸਮੂਹ ਸਿਆਸੀ ਦਲ ਰਣਨੀਤੀ ‘ਚ ਰੁੱਝੇ ਹਨ, ਉਥੇ ਲਿਬਰਲ ਪਾਰਟੀ ਨੇ ਪਹਿਲਕਦਮੀ ਕਰਦਿਆਂ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀਆਂ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਲਿਬਰਲ ਪਾਰਟੀ ਵੱਲੋਂ ਅਗਲੀਆਂ ਫੈਡਰਲ ਚੋਣਾਂ ਲਈ ਐਲਾਨੇ ਗਏ ਪਹਿਲੇ ਉਮੀਦਵਾਰ ਦਾ ਨਾਂ ਨਵਦੀਪ ਸਿੰਘ ਬੈਂਸ ਹੈ।
ਟੋਰਾਂਟੋ ਵਿਚ ਕੱਢੀ ਗਈ ਇਕ ਰੈਲੀ ਦੌਰਾਨ ਮਿਸੀਸਾਗਾ ਮਾਲਟਨ ਹਲਕੇ ਤੋਂ ਲਿਬਰਲਾਂ ਵੱਲੋਂ ਨਵਦੀਪ ਬੈਂਸ ਨੂੰ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਇਸ ਰੈਲੀ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਸ਼ਣ ਵੀ ਸ਼ਾਮਲ ਕੀਤਾ ਗਿਆ।ਇਨੋਵੇਸ਼ਨ ਸਾਇੰਸ ਐਂਡ ਇਕੋਨਾਮਿਕ ਡਿਵੈਲਪਮੈਂਟ ਮੰਤਰੀ ਨਵਦੀਪ ਬੈਂਸ ਨੇ ਇਸ ਮੌਕੇ ਆਖਿਆ ਕਿ ਉਹ ਸਕਾਰਾਤਮਕ ਢੰਗ ਨਾਲ ਆਪਣੀ ਕੈਂਪੇਨ ਚਲਾਉਣਗੇ ਤੇ ਡਰ ਆਧਾਰਿਤ ਸਿਆਸਤ ਤੋਂ ਦੂਰ ਹੀ ਰਹਿਣਗੇ।
ਉਨ੍ਹਾਂ ਇਹ ਵੀ ਆਖਿਆ ਕਿ ਪਾਰਟੀ ਦੀ ਤਰਜੀਹ ਅਰਥਚਾਰਾ ਹੈ।ਇਸ ਦੌਰਾਨ ਮਿਸੀਸਾਗਾ ਓਨਟਾਰੀਓ ਦੇ ਕਨਵੈਂਸ਼ਨ ਸੈਂਟਰ ਵਿਚ ਇਕੱਠੇ ਹੋਏ ਆਪਣੇ ਸੈਂਕੜੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਅਗਲੇ ਸਾਲ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਾਰਟੀ ਨੂੰ ਨਕਾਰਾਤਮਕਤਾ ਘੇਰ ਸਕਦੀ ਹੈ। ਦੁਨੀਆਂ ਭਰ ਵਿਚ ਵੰਡੀਆਂ ਦੀ ਸਿਆਸਤ, ਧਰੁਵੀਕਰਨ ਤੇ ਲੋਕਵਾਦ ਭਾਰੂ ਹੈ। ਪਰ ਟਰੂਡੋ ਨੇ ਇਹ ਵੀ ਕਿਹਾ ਕਿ ਇਸ ਸਭ ਦੇ ਬਾਵਜੂਦ ਅਸੀਂ ਸਕਾਰਾਤਮਕਤਾ ਦਾ ਪੱਲਾ ਨਹੀਂ ਛੱਡਾਂਗੇ।
ਅਸੀਂ ਕੈਨੇਡਾ ਨੂੰ ਮਿਸਾਲ ਬਣਾਵਾਂਗੇ ਨਾ ਸਿਰਫ ਆਪਣੀਆਂ ਕਮਿਊਨੀਟੀਜ਼ ਤੇ ਬੱਚਿਆਂ ਸਾਹਮਣੇ ਹੀ ਸਗੋਂ ਪੂਰੀ ਦੁਨੀਆਂ ਸਾਹਮਣੇ ਇਹ ਸਿੱਧ ਕਰਾਂਗੇ ਕਿ ਇਹ ਸਭ ਕੁਝ ਹਮੇਸ਼ਾ ਕੰਮ ਨਹੀਂ ਕਰਦਾ।

RELATED ARTICLES
POPULAR POSTS