ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਿਆ ਤਾਂ ਇਹ ਅਮਰੀਕਾ ਲਈ ‘ਵੱਡੀ ਬੇਇੱਜ਼ਤੀ’ ਹੋਵੇਗੀ। ਉਨ੍ਹਾਂ ਸੱਤ ਆਲਮੀ ਜੰਗਾਂ ਖ਼ਤਮ ਕਰਨ ਦੇ ਹਵਾਲੇ ਨਾਲ ਨੋਬੇਲ ਪੁਰਸਕਾਰ ‘ਤੇ ਮੁੜ ਦਾਅਵਾ ਜਤਾਇਆ ਹੈ। ਗਾਜ਼ਾ ਜੰਗ ਖ਼ਤਮ ਕਰਨ ਦੀ ਆਪਣੀ ਯੋਜਨਾ ਦਾ ਜ਼ਿਕਰ ਕਰਦਿਆਂ ਟਰੰਪ ਨੇ ਕੁਆਂਟਿਕੋ ਵਿੱਚ ਫ਼ੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ”ਮੈਨੂੰ ਲਗਦਾ ਹੈ ਕਿ ਅਸੀਂ ਗਾਜ਼ਾ ਜੰਗ ਦਾ ਹੱਲ ਕੱਢ ਲਿਆ ਹੈ। ਹਮਾਸ ਨੂੰ ਸ਼ਾਂਤੀ ਯੋਜਨਾ ਲਈ ਸਹਿਮਤ ਹੋਣਾ ਪਵੇਗਾ ਅਤੇ ਜੇ ਉਹ ਯੋਜਨਾ ਸਵੀਕਾਰ ਨਹੀਂ ਕਰਦੇ ਹਨ ਤਾਂ ਉਨ੍ਹਾਂ ਲਈ ਅੱਗੇ ਦਾ ਸਮਾਂ ਬਹੁਤ ਔਖਾ ਹੋਵੇਗਾ ਪਰ ਸਾਰੇ ਅਰਬ ਤੇ ਮੁਸਲਿਮ ਮੁਲਕਾਂ ਨੇ ਯੋਜਨਾ ਨੂੰ ਸਹਿਮਤੀ ਦੇ ਦਿੱਤੀ ਹੈ। ਇਜ਼ਰਾਈਲ ਸਹਿਮਤ ਹੋ ਗਿਆ ਹੈ।” ਟਰੰਪ ਨੇ ਕਿਹਾ ਕਿ ਜੇ ਗਾਜ਼ਾ ਜੰਗ ਨੂੰ ਖ਼ਤਮ ਕਰਨ ਦੀ ਉਨ੍ਹਾਂ ਦੀ ਯੋਜਨਾ ਅਮਲ ‘ਚ ਆਉਂਦੀ ਹੈ ਤਾਂ ਇਹ ਅੱਠ ਮਹੀਨਿਆਂ ਵਿੱਚ ਅੱਠਵੀਂ ਜੰਗ ਹੋਵੇਗੀ, ਜਿਸ ਨੂੰ ਉਨ੍ਹਾਂ ਰੁਕਵਾਇਆ ਹੋਵੇਗਾ। ਟਰੰਪ ਨੇ ਆਪਣੇ ਸੋਹਲੇ ਗਾਉਂਦਿਆਂ ਕਿਹਾ, ”ਕਿਸੇ ਨੇ ਕਦੇ ਵੀ ਅਜਿਹਾ ਨਹੀਂ ਕੀਤਾ ਹੋਵੇਗਾ।

