ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਣੇ ਕਿਸਾਨ ਹੋਏ ਸੁਚੇਤ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ‘ਚ ਅਨਾਜ ਮੰਡੀਆਂ ਖਤਮ ਕਰਨ ਦੀ ਤਿਆਰੀ ਹੋ ਰਹੀ ਹੈ। ਇਸ ਨੂੰ ਦੇਖਦਿਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਸੁਚੇਤ ਹੋ ਗਏ ਹਨ। ਕੇਂਦਰ ਸਰਕਾਰ ਵੱਲੋਂ ਭਾਵੇਂ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ, ਪਰ ਉਸ ਦਾ ਮਨ ਸਾਫ਼ ਨਹੀਂ ਹੈ। ਕੇਂਦਰ ਸਰਕਾਰ ਅਨਾਜ ਮੰਡੀਆਂ ਤੋੜ ਕੇ ਕਿਸਾਨਾਂ ਨੂੰ ਅਡਾਨੀਆਂ ਦੇ ਵੱਸ ਕਰਨ ਦੇ ਨਵੇਂ ਢੰਗ ਤਰੀਕੇ ਲੱਭ ਰਹੀ ਹੈ। ਪੰਜਾਬ ਵਿੱਚ ਖੇਤੀ ਜਿਣਸਾਂ ਦੀ ਖਰੀਦ ਕਰਨ ਲਈ ਕੇਂਦਰ ਨੂੰ 3 ਫੀਸਦ ਪੇਂਡੂ ਵਿਕਾਸ ਫੰਡ, ਤਿੰਨ ਫੀਸਦ ਮਾਰਕੀਟ ਫੀਸ ਤੇ ਢਾਈ ਫੀਸਦ ਆੜ੍ਹਤ ਦੇਣੀ ਪੈਂਦੀ ਹੈ। ਮੀਡੀਆ ਹਲਕਿਆਂ ਵਿਚ ਚਰਚਾ ਹੈ ਕਿ ਕੇਂਦਰ ਸਰਕਾਰ ਇੱਕ ਪੱਤਰ ਜਾਰੀ ਕਰਨ ਦੀ ਤਿਆਰੀ ਵਿੱਚ ਹੈ, ਜਿਸ ਵਿੱਚ ਉਕਤ ਖਰਚੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ। ਨਵੇਂ ਤਿਆਰ ਹੋ ਰਹੇ ਫਾਰਮੂਲੇ ਅਨੁਸਾਰ ਕੇਂਦਰ ਕੁੱਲ 2 ਫੀਸਦ ਖਰਚਾ ਹੀ ਦੇਵੇਗੀ।
ਕੇਂਦਰ ਦਾ ਨਿਸ਼ਾਨਾ ਹੈ ਕਿ ਅਨਾਜ ਦੀ ਖਰੀਦ ਅਡਾਨੀ ਵਰਗੇ ਵੱਡੇ ਘਰਾਣੇ ਹੀ ਕਰ ਸਕਣ, ਜਿਸ ਮਗਰੋਂ ਮੰਡੀਆਂ ਦਾ ਬੰਦ ਹੋਣਾ ਤੈਅ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਮੰਡੀਆਂ ਤੋੜਨ ਦੀ ਗੱਲ ਕੀਤੀ ਗਈ ਤਾਂ ਅਡਾਨੀਆਂ ਦਾ ਹਰ ਖੇਤਰ ਵਿੱਚ ਪੰਜਾਬ ‘ਚ ਦਾਖ਼ਲਾ ਬੰਦ ਕਰ ਦਿੱਤਾ ਜਾਵੇਗਾ। ਕਿਸਾਨ ਇਸ ਗੱਲ ਤੋਂ ਜਾਣੂ ਹਨ ਕਿ ਜੇਕਰ ਅਨਾਜ ਸੰਕਟ ਖੜ੍ਹਾ ਹੁੰਦਾ ਹੈ ਤਾਂ ਭਾਰਤ ਕੋਲ ਵੀ ਬਹੁਤਾ ਭੰਡਾਰ ਨਹੀਂ ਹੈ। ਅਜਿਹੀ ਸੂਰਤ ਵਿੱਚ ਪੈਦਾ ਹੋਣ ਵਾਲੇ ਸੰਕਟ ਲਈ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਸੰਕਟ ਦੀ ਸਥਿਤੀ ‘ਚ ਹਰ ਕਿਸਾਨ ਜਥੇਬੰਦੀ ਕੇਂਦਰ ਵਿਰੁੱਧ ਲੜਨ ਲਈ ਤਿਆਰ ਰਹੇਗੀ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …