3.6 C
Toronto
Saturday, January 10, 2026
spot_img
Homeਹਫ਼ਤਾਵਾਰੀ ਫੇਰੀਸ੍ਰੀ ਹਰਿਮੰਦਰ ਸਾਹਿਬ ਵਿਚ ਪੁਰਾਤਨ ਤੰਤੀ ਸਾਜ਼ਾਂ ਨਾਲ ਹੋਵੇਗਾ ਕੀਰਤਨ

ਸ੍ਰੀ ਹਰਿਮੰਦਰ ਸਾਹਿਬ ਵਿਚ ਪੁਰਾਤਨ ਤੰਤੀ ਸਾਜ਼ਾਂ ਨਾਲ ਹੋਵੇਗਾ ਕੀਰਤਨ

ਹਰਮੋਨੀਅਮ ਦੀ ਤਿੰਨ ਸਾਲਾਂ ਤੱਕ ਹੋ ਜਾਵੇਗੀ ਵਿਦਾਈ
ਅੰਮ੍ਰਿਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਹੋਣ ਵਾਲੇ ਕੀਰਤਨ ਵਿਚ ਤਿੰਨ ਸਾਲਾਂ ਦੇ ਅੰਦਰ-ਅੰਦਰ ਹੋਲੀ-ਹੌਲੀ ਹਰਮੋਨੀਅਮ ਦੀ ਜਗਾ ਤੰਤੀ ਸਾਜ਼ ਲੈ ਲੈਣਗੇ। ਰਾਗੀ ਜਥਿਆਂ ਨੂੰ ਹਰਮੋਨੀਅਮ ਦਾ ਇਸਤੇਮਾਲ ਪੂਰੀ ਤਰਾਂ ਨਾਲ ਬੰਦ ਕਰਨਾ ਪਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਕਦਮ ਚੁੱਕਿਆ ਹੈ। ਕਮੇਟੀ ਦੇ ਉਪ ਸਕੱਤਰ (ਮੀਡੀਆ) ਕੁਲਵਿੰਦਰ ਸਿੰਘ ਰਮਦਾਸ ਦੇ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਹਰਮੋਨੀਅਮ ਕਦੀ ਵੀ ਗੁਰੂਆਂ ਵਲੋਂ ਪ੍ਰਯੋਗ ਕੀਤਾ ਜਾਣ ਵਾਲਾ ਯੰਤਰ ਨਹੀਂ ਸੀ।
ਦਰਬਾਰ ਸਾਹਿਬ ਵਿਚ 1901 ‘ਚ ਸ਼ੁਰੂ ਹੋਇਆ ਸੀ ਹਰਮੋਨੀਅਮ ਦਾ ਇਸਤੇਮਾਲ : ਅੰਗਰੇਜ਼ੀ ਰਾਜ ਦੇ ਸਮੇਂ ਹਰਮੋਨੀਅਮ ਨੂੰ ਭਾਰਤ ਲਿਆਂਦਾ ਗਿਆ ਅਤੇ ਸੰਨ 1901 ਵਿਚ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਚ ਰਾਗੀ ਜਥਿਆਂ ਨੇ ਇਸਦਾ ਇਸਤੇਮਾਲ ਸ਼ੁਰੂ ਕੀਤਾ ਸੀ। 122 ਸਾਲਾਂ ਤੋਂ ਬਾਅਦ ਹਰਮੋਨੀਅਮ ਦਾ ਇਸਤੇਮਾਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ 125 ਸਾਲ ਪੂਰੇ ਹੋਣ ਤੱਕ ਇਸ ਨੂੰ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਜਾਵੇਗਾ। ਰਾਗੀ ਜਥੇ ਹੌਲੀ-ਹੌਲੀ ਹਰਮੋਨੀਅਮ ਦਾ ਇਸਤੇਮਾਲ ਬੰਦ ਕਰ ਦੇਣਗੇ, ਤਾਂ ਕਿ ਸੰਗਤਾਂ ਵੀ ਇਸ ਬਦਲਾਅ ਵਿਚ ਆਪਣੇ ਆਪ ਨੂੰ ਢਾਲ ਸਕਣ। ਸ੍ਰੀ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਵਾਲੇ 15 ਜਥੇ ਹਨ, ਜੋ ਦਿਨ ਵਿਚ 20 ਘੰਟੇ ਕੀਰਤਨ ਕਰਦੇ ਹਨ। ਇਨਾਂ ਵਿਚੋਂ 5 ਜਥੇ ਅਜਿਹੇ ਹਨ, ਜੋ ਹਰਮੋਨੀਅਮ ਤੋਂ ਬਗੈਰ ਕੀਰਤਨ ਕਰਨਾ ਜਾਣਦੇ ਹਨ। ਇਹ ਜਥੇ ਰਬਾਬ ਅਤੇ ਸਾਰੰਦਾ ਜਿਹੜੇ ਸਾਜ਼ਾਂ ਦਾ ਇਸਤੇਮਾਲ ਕਰਦੇ ਹਨ। ਜ਼ਿਕਰਯੋਗ ਹੈ ਕਿ ਹੋਰ ਜਥਿਆਂ ਦੀ ਇਸ ਸਬੰਧੀ ਟਰੇਨਿੰਗ ਵੀ ਸ਼ੁਰੂ ਹੋ ਚੁੱਕੀ ਹੈ।

RELATED ARTICLES
POPULAR POSTS