-7.1 C
Toronto
Friday, February 6, 2026
spot_img
Homeਹਫ਼ਤਾਵਾਰੀ ਫੇਰੀਬੈਂਕ ਆਫ ਕੈਨੇਡਾ ਨੇ ਮੁੱਖ ਵਿਆਜ ਦਰ ਘਟਾ ਕੇ 3.25 ਫੀਸਦੀ ਕੀਤੀ

ਬੈਂਕ ਆਫ ਕੈਨੇਡਾ ਨੇ ਮੁੱਖ ਵਿਆਜ ਦਰ ਘਟਾ ਕੇ 3.25 ਫੀਸਦੀ ਕੀਤੀ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਕੇਂਦਰੀ ਬੈਂਕ ਨੇ ਲਗਾਤਾਰ ਪੰਜਵੀਂ ਵਾਰ ਆਪਣੀ ਮੁੱਖ ਦਰ ਵਿੱਚ ਕਟੌਤੀ ਕੀਤੀ ਹੈ- ਜੋ ਹੁਣ 3.25 ਫ਼ੀਸਦੀ ‘ਤੇ ਹੈ, ਕਿਉਂਕਿ ਦੇਸ਼ ਦੀ ਮਾਲੀ ਹਾਲਤ ਅਨੁਮਾਨ ਨਾਲੋਂ ਧੀਮੀ ਰਫਤਾਰ ਨਾਲ ਵੱਧ ਰਹੀ ਹੈ।
ਬੈਂਕ ਆਫ ਕੈਨੇਡਾ ਅਨੁਸਾਰ 50 ਬੇਸਿਕ ਅੰਕਾਂ ਦੀ ਕਟੌਤੀ 2024 ਦੀ ਤੀਜੀ ਤਿਮਾਹੀ ਵਿੱਚ ਕੈਨੇਡਾ ਦੀ ਮਾਲੀ ਹਾਲਤ ਵਿੱਚ ਇੱਕ ਫੀਸਦੀ ਦੇ ਵਾਧੇ ਤੋਂ ਬਾਅਦ ਕੀਤੀ ਗਈ ਹੈ ਅਤੇ ਚੌਥੀ ਤਿਮਾਹੀ ਅਨੁਮਾਨ ਨਾਲੋਂ ਕਮਜ਼ੋਰ ਦਿਸ ਰਹੀ ਹੈ।
ਵਿਆਜ ਦਰ ਵਿੱਚ ਕਟੌਤੀ ਦਾ ਇੱਕ ਹੋਰ ਕਾਰਨ ਨਵੰਬਰ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਦਾ 6.8 ਫ਼ੀਸਦੀ ਤੱਕ ਵਧ ਜਾਣਾ ਸੀ ਕਿਉਂਕਿ ਬੈਂਕ ਦਾ ਕਹਿਣਾ ਹੈ ਕਿ ਕੰਮ ਦੀ ਭਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਨੌਕਰੀਆਂ ਦੀ ਗਿਣਤੀ ਦੀ ਤੁਲਨਾ ਵਿੱਚ ਤੇਜ਼ੀ ਨਾਲ ਵਧੀ ਹੈ।
ਮੈਕਲੇਮ ਨੇ ਕਿਹਾ ਕਿ ਨੌਜਵਾਨਾਂ ਅਤੇ ਕੈਨੇਡਾ ਵਿੱਚ ਨਵੇਂ ਵਿਅਕਤੀਆਂ ਲਈ ਕੰਮ ਪ੍ਰਾਪਤ ਕਰਨਾ ਵਿਸ਼ੇਸ਼ ਰੂਪ ਤੋਂ ਔਖਾ ਰਿਹਾ ਹੈ। ਫੈਡਰਲ ਸਰਕਾਰ ਵੱਲੋਂ ਇੰਮੀਗਰੇਸ਼ਨ ਨੀਤੀ ਵਿੱਚ ਮਹੱਤਵਪੂਰਨ ਬਦਲਾਅ ਨੇ ਦੇਸ਼ ਵਿੱਚ ਜਨਸੰਖਿਆ ਵਾਧੇ ਨੂੰ ਮੱਧਮ ਕਰ ਦਿੱਤਾ ਹੈ ਅਤੇ ਕੁੱਝ ਨਿੱਜੀ ਖੇਤਰ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਬੇਰੋਜ਼ਗਾਰੀ ਹੋਰ ਵੀ ਵਧ ਸਕਦੀ ਹੈ। ਬੀਐੱਮਓ ਦੇ ਮੁੱਖ ਅਰਥਸ਼ਾਸਤਰੀ ਡਗਲਜ਼ ਪੋਰਟਰ ਨੇ ਹਾਲ ਹੀ ਵਿੱਚ ਇੱਕ ਵਿਸ਼ਲੇਸ਼ਣ ਪੱਤਰ ਵਿੱਚ ਲਿਖਿਆ ਕਿ ਸਾਨੂੰ ਉਮੀਦ ਹੈ ਕਿ ਬੇਰੋਜ਼ਗਾਰੀ ਦਰ ਹੋਰ ਵੀ ਵਧੇਗੀ, ਸੰਭਾਵੀ ਤੌਰ ‘ਤੇ ਅਗਲੇ ਸਾਲ ਦੀ ਪਹਿਲੀ ਤਿਮਾਹੀ ‘ਚ ਔਸਤਨ 7 ਫ਼ੀਸਦੀ ਹੋਵੇਗੀ, ਫਿਰ ਥੋੜ੍ਹੀ ਗਿਰਾਵਟ ਆਵੇਗੀ।

 

RELATED ARTICLES
POPULAR POSTS