Breaking News
Home / ਹਫ਼ਤਾਵਾਰੀ ਫੇਰੀ / ਗ੍ਰੀਨ ਕਾਰਡ ਲਈ ਕੋਟਾ ਸਿਸਟਮ ਖਤਮ ਕੀਤਾ ਜਾਵੇ

ਗ੍ਰੀਨ ਕਾਰਡ ਲਈ ਕੋਟਾ ਸਿਸਟਮ ਖਤਮ ਕੀਤਾ ਜਾਵੇ

ਭਾਰਤੀ ਮੂਲ ਦੇ ਆਈਟੀ ਪ੍ਰਫੈਸ਼ਨਲਜ਼ ਦੀ ਅਮਰੀਕਾ ਤੋਂ ਮੰਗ
ਵਾਸ਼ਿੰਗਟਨ : ਅਮਰੀਕਾ ‘ਚ ਰਹਿ ਰਹੇ ਭਾਰਤੀ ਮੂਲ ਦੇ ਆਈਟੀ ਪ੍ਰੋਫੈਸ਼ਨਲਜ਼ ਨੇ ਡੋਨਾਲਡ ਟਰੰਪ ਸਰਕਾਰ ਤੋਂ ਗ੍ਰੀਨ ਕਾਰਡ ਬੈਕਲਾਗ (ਹੱਦ) ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਮੰਗ ਦੇ ਲਈ ਨਿਊਜਰਸੀ ਅਤੇ ਪੈਨਸਲਵੇਨੀਆ ‘ਚ ਰੈਲੀਆਂ ਵੀ ਕੀਤੀਆਂ ਗਈਆਂ। ਪ੍ਰੋਫੈਸ਼ਨਲਜ਼ ਦਾ ਕਹਿਣਾ ਹੈ ਕਿ ਪ੍ਰਤੀ ਦੇਸ਼ ਲਿਮਟ ਦਾ ਕੋਟਾ ਖਤਮ ਕੀਤਾ ਜਾਵੇ। ਕਾਫ਼ੀ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਅਤੇ ਅਮਰੀਕੀ ਸਰਕਾਰ ਜਲਦੀ ਤੋਂ ਜਲਦੀ ਨਿਯਮਾਂ ‘ਚ ਬਦਲਾਅ ਕਰੇ।
ਸਮੱਸਿਆ ਦੇ ਛੇਤੀ ਹੱਲ ਦੀ ਮੰਗ : ਆਪਣੀਆਂ ਮੰਗਾਂ ਨਾਲ ਸਬੰਧਤ ਸੰਦੇਸ਼ ਲਿਖੀਆਂ ਤਖਤੀਆਂ ਹੱਥਾਂ ‘ਚ ਫੜ ਕੇ ਰੈਲੀ ਕੱਢੀ ਗਈ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਸੰਸਦ ਅਤੇ ਵ੍ਹਾਈਟ ਹਾਊਸ ਪ੍ਰਸ਼ਾਸਨ ਇਸ ਮੁੱਦੇ ‘ਤੇ ਧਿਆਨ ਦੇਵੇ ਅਤੇ ਹਾਈਲੀ ਸਕਿਲਡ ਅਪਰਵਾਸੀਆਂ ਦੀ ਸਮੱਸਿਆ ਦਾ ਹੱਲ ਕਰੇ।
ਕੀ ਹੁੰਦਾ ਹੈ ਗ੍ਰੀਨ ਕਾਰਡ, ਕਿੰਨਾ ਹੈ ਕੋਟਾ ? : ਅਮਰੀਕਾ ‘ਚ ਪੱਕੇ ਤੌਰ ‘ਤੇ ਰਹਿੰਦੇ ਹੋਏ ਕੰਮ ਕਰਨ ਦੇ ਲਈ ਪੱਕੇ ਨਿਵਾਸੀ ਬਣਨਾ ਜ਼ਰੂਰੀ ਹੈ ਅਤੇ ਇਸ ਦੇ ਲਈ ਗ੍ਰੀਨ ਕਾਰਡ ਦੀ ਜ਼ਰੂਰਤ ਹੁੰਦੀ ਹੈ। ਫਿਲਹਾਲ ਹਰ ਦੇਸ਼ ਦੇ ਲਈ ਇਸ ਦਾ ਕੋਟਾ 7 ਫੀਸਦੀ ਫਿਕਸ ਹੈ। ਆਈਟੀ ਪ੍ਰੋਫੈਸ਼ਨਲ ਐਚ1 ਬੀ ਵੀਜ਼ਾ ‘ਤੇ ਭਾਰਤ ਨਾਲ ਅਮਰੀਕਾ ‘ਚ ਕੰਮ ਕਰਨ ਦੇ ਲਈ ਆਉਂਦੇ ਹਨ ਜੋ ਕਿ ਵਰਕ ਵੀਜ਼ਾ ਹੁੰਦਾ ਹੈ। ਗ੍ਰੀਨ ਕਾਰਡ ਦੀ ਲਿਮਟ ਹੋਣ ਦੀ ਵਜ੍ਹਾ ਨਾਲ ਅਜਿਹੇ ਕਈ ਲੋਕ ਇਥੋਂ ਦੇ ਸਾਲਾਂ ਤੋਂ ਨਿਵਾਸੀ ਹੋਣ ਦਾ ਦਰਜਾ ਪਾਉਣ ਦਾ ਇੰਤਜ਼ਾਰ ਕਰ ਰਹੇ ਹਨ।
ਇਮੀਗ੍ਰੇਸ਼ਨ ਨਿਯਮਾਂ ‘ਚ ਬਦਲਾਅ ਦੀ ਮੰਗ : ਪੈਨਸਲਵੇਨੀਆ ਦੀ ਰੈਲੀ ‘ਚ ਬੱਚੇ ਵੀ ਸ਼ਾਮਲ ਹੋਏ। ਇਨ੍ਹਾਂ ‘ਚ ਤਿੰਨ ਬੱਚਿਆਂ ਨੇ ਆਪਣੀ ਪ੍ਰੇਸ਼ਾਨੀ ਦੱਸਦੇ ਹੋਏ ਕਿਹਾ ਕਿ 21 ਸਾਲ ਦੀ ਉਮਰ ਹੁੰਦੇ ਹੀ ਉਨ੍ਹਾਂ ਦਾ ਐਚ 4 ਵੀਜ਼ਾ ਖਤਮ ਹੋ ਜਾਵੇਗਾ। ਬੱਚਿਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਸਾਰੇ ਬੱਚਿਆਂ ਦੇ ਲਈ ਨਿਯਮ ਬਰਾਬਰ ਹੋਣੇ ਚਾਹੀਦੇ ਹਨ।
ਕੀ ਹੁੰਦਾ ਹੈ ਐਚ 4 ਵੀਜ਼ਾ ? : ਐਚ 1 ਬੀ ਵੀਜ਼ਾ ਵਾਲੇ ਪ੍ਰੋਫੈਸ਼ਨਲ ਦੀ ਪਤਨੀ ਅਤੇ ਬੱਚਿਆਂ ਦੇ ਲਈ ਜਾਰੀ ਕੀਤਾ ਜਾਂਦਾ ਹੈ ਪ੍ਰੰਤੂ ਬੱਚਿਆਂ ਦੀ ਉਮਰ 21 ਸਾਲ ਹੋਣ ‘ਤੇ ਇਸ ਦੀ ਸਮਾਂ ਸੀਮਾ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਬੱਚਿਆਂ ਦੇ ਲਈ ਵਿਦਿਆਰਥੀ ਵੀਜ਼ਾ ਜਾਂ ਫਿਰ ਦੂਜੇ ਬਦਲ ਲੱਭਣੇ ਪੈਂਦੇ ਹਨ।
ਕੀ ਹੈ ਐਚ 1 ਬੀ ਵੀਜ਼ਾ ? : ਅਮਰੀਕਾ ‘ਚ ਕੰਮ ਕਰਨ ਲਈ ਦੂਜੇ ਦੇਸ਼ਾਂ ਦੇ ਕਰਮਚਾਰੀਆਂ ਲਈ ਜ਼ਰੂਰੀ ਹੈ। ਆਈਟੀ ਕੰਪਨੀਆਂ ਨੂੰ ਐਚ1 ਬੀ ਵੀਜ਼ਾ ਦੀ ਕਾਫ਼ੀ ਜ਼ਰੂਰਤ ਪੈਂਦੀ ਹੈ ਕਿਉਂਕਿ ਆਈਟੀ ਸੈਕਟਰ ਨਾਲ ਸਭ ਤੋਂ ਜ਼ਿਆਦਾ ਕਰਮਚਾਰੀ ਆਊਟਸੋਰਸ ਕੀਤੇ ਜਾਂਦੇ ਹਨ। ਭਾਰਤ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀ ਐਚ 1 ਬੀ ਵੀਜ਼ਾ ਰਾਹੀਂ ਅਮਰੀਕਾ ‘ਚ ਨੌਕਰੀ ਲਈ ਆਉਂਦੇ ਹਨ।

Check Also

ਪਾਵਨ ਸਰੂਪ ਮਾਮਲਾ ਮੁੜ ਅਕਾਲ ਤਖ਼ਤ ਸਾਹਿਬ ‘ਤੇ ਪੁੱਜਾ

ਦੋਸ਼ੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪੰਥਕ ਰਵਾਇਤਾਂ ਅਨੁਸਾਰ ਮਿਲੇ ਸਖਤ ਸਜ਼ਾ ਅੰਮ੍ਰਿਤਸਰ/ਬਿਊਰੋ ਨਿਊਜ਼ 328 ਪਾਵਨ …