-0.8 C
Toronto
Friday, December 12, 2025
spot_img
Homeਭਾਰਤਤਰਨਜੀਤ ਸੰਧੂ ਅਮਰੀਕਾ ਅਤੇ ਰਵੀਸ਼ ਆਸਟਰੀਆ ਦੇ ਸਫ਼ੀਰ ਨਿਯੁਕਤ

ਤਰਨਜੀਤ ਸੰਧੂ ਅਮਰੀਕਾ ਅਤੇ ਰਵੀਸ਼ ਆਸਟਰੀਆ ਦੇ ਸਫ਼ੀਰ ਨਿਯੁਕਤ

ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਨੇ ਵੱਡਾ ਫੇਰਬਦਲ ਕਰਦਿਆਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ, ਜਾਵੇਦ ਅਸ਼ਰਫ਼ ਨੂੰ ਫਰਾਂਸ ਅਤੇ ਰਵੀਸ਼ ਕੁਮਾਰ ਨੂੰ ਆਸਟਰੀਆ ਦਾ ਸਫ਼ੀਰ ਨਿਯੁਕਤ ਕੀਤਾ ਹੈ। ਸੰਧੂ ਇਸ ਸਮੇਂ ਸ੍ਰੀਲੰਕਾ ਦੇ ਹਾਈ ਕਮਿਸ਼ਨਰ ਹਨ ਜਦਕਿ ਅਸ਼ਰਫ਼ ਸਿੰਗਾਪੁਰ ‘ਚ ਹਾਈ ਕਮਿਸ਼ਨਰ ਅਤੇ ਰਵੀਸ਼ ਕੁਮਾਰ ਵਿਦੇਸ਼ ਮੰਤਰਾਲੇ ਦੇ ਦਿੱਲੀ ‘ਚ ਤਰਜਮਾਨ ਹਨ। ਇਹ ਤਬਾਦਲੇ ਉਸ ਸਮੇਂ ਹੋਏ ਹਨ ਜਦੋਂ ਮੋਦੀ ਸਰਕਾਰ ਵੱਲੋਂ ਉਠਾਏ ਗਏ ਕਈ ਕਦਮਾਂ ਦੀ ਕੌਮਾਂਤਰੀ ਪੱਧਰ ‘ਤੇ ਨੁਕਤਾਚੀਨੀ ਹੋ ਰਹੀ ਹੈ। ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਉਣ, ਉਥੇ ਸਿਆਸਤਦਾਨਾਂ ਨੂੰ ਬੰਦੀ ਬਣਾਉਣ, ਮੋਬਾਈਲ ਇੰਟਰਨੈੱਟ ਉਪਰ ਪਾਬੰਦੀਆਂ ਲਾਏ ਜਾਣ ਅਤੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਕਾਰਨ ਸਰਕਾਰ ਨੂੰ ਚੁਫੇਰੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਅਮਰੀਕੀ ਸਫ਼ੀਰ ਹਰਸ਼ਵਰਧਨ ਸ਼੍ਰਿੰਗਲਾ ਦਾ ਸਥਾਨ ਲੈਣਗੇ ਜੋ ਇਸ ਮਹੀਨੇ ਸੇਵਾਮੁਕਤ ਹੋ ਰਹੇ ਵਿਦੇਸ਼ ਸਕੱਤਰ ਵਿਜੇ ਗੋਖਲੇ ਦੀ ਥਾਂ ਲੈਣਗੇ।

RELATED ARTICLES
POPULAR POSTS