18.9 C
Toronto
Monday, August 31, 2026
spot_img
Homeਭਾਰਤਕੁੱਪਵਾੜਾ 'ਚ ਸ਼ਹੀਦ ਹੋਏ ਬਟਾਲਾ ਦੇ ਜਵਾਨ ਮਨਦੀਪ ਨੂੰ ਸੇਜਲ ਅੱਖਾਂ ਨਾਲ...

ਕੁੱਪਵਾੜਾ ‘ਚ ਸ਼ਹੀਦ ਹੋਏ ਬਟਾਲਾ ਦੇ ਜਵਾਨ ਮਨਦੀਪ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕੁੱਪਵਾੜਾ ‘ਚ ਸ਼ਹੀਦ ਹੋਏ ਬਟਾਲਾ ਦੇ ਜਵਾਨ ਮਨਦੀਪ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀਪਿੰਡ ਚਾਹਲ ਵਿਚ ਸੋਗ ਦੀ ਲਹਿਰ
ਬਟਾਲਾ/ਬਿਊਰੋ ਨਿਊਜ਼
ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸਿਪਾਹੀ ਮਨਦੀਪ ਸਿੰਘ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਗਈ। ਸ਼ਹੀਦ ਮਨਦੀਪ ਸਿੰਘ ਦਾ ਬਟਾਲਾ ਨੇੜਲੇ ਪਿੰਡ ਚਾਹਲ ਵਿਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਮੌਕੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਸੀ। ਮਨਦੀਪ ਦੇ ਪਿਤਾ ਨੇ ਕਿਹਾ ਪੁੱਤਰ ਦੀ ਕੁਰਬਾਨੀ ‘ਤੇ ਉਨ੍ਹਾਂ ਨੂੰ ਮਾਣ ਹੈ। ਦੇਸ਼ ਲਈ ਸ਼ਹਾਦਤ ਦੇਣ ਵਾਲੇ ਮਨਦੀਪ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਸਦਾ ਆਪਣੀ ਡਿਊਟੀ ਨੂੰ ਪਹਿਲ ਦਿੱਤੀ। ਜ਼ਿਕਰਯੋਗ ਹੈ ਕਿ 32 ਸਾਲ ਦਾ ਸ਼ਹੀਦ ਮਨਦੀਪ 9 ਸਿੱਖ ਰੈਜੀਮੈਂਟ ਵਿਚ ਤੈਨਾਤ ਸੀ। ਲੰਘੇ ਕੱਲ੍ਹ ਬੁੱਧਵਾਰ ਨੂੰ ਸ਼੍ਰੀਨਗਰ ਦੇ ਕੁਪਵਾੜਾ ਸੈਕਟਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ।

 

RELATED ARTICLES
POPULAR POSTS