20.6 C
Toronto
Friday, September 18, 2026
spot_img
Homeਪੰਜਾਬਮਾਈਨਿੰਗ ਰੁਕਵਾਉਣ ਗਏ 'ਆਪ' ਵਿਧਾਇਕ ਜੈ ਕ੍ਰਿਸ਼ਨ ਰੋੜੀ ਨਾਲ ਹੱਥੋ ਪਾਈ

ਮਾਈਨਿੰਗ ਰੁਕਵਾਉਣ ਗਏ ‘ਆਪ’ ਵਿਧਾਇਕ ਜੈ ਕ੍ਰਿਸ਼ਨ ਰੋੜੀ ਨਾਲ ਹੱਥੋ ਪਾਈ

ਮਾਈਨਿੰਗ ਰੁਕਵਾਉਣ ਗਏ ‘ਆਪ’ ਵਿਧਾਇਕ ਜੈ ਕ੍ਰਿਸ਼ਨ ਰੋੜੀ ਨਾਲ ਹੱਥੋ ਪਾਈਕਾਂਗਰਸ ‘ਤੇ ਰੇਤ ਮਾਫੀਏ ਨੂੰ ਸ਼ੈਅ ਦੇਣ ਦੇ ਲਾਏ ਇਲਜ਼ਾਮ
ਨਵਾਂਸ਼ਹਿਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨਜਾਇਜ਼ ਮਾਈਨਿੰਗ ਰੁਕਵਾਉਣ ਲਈ ਗਏ ਤਾਂ ਠੇਕੇਦਾਰ ਦੇ ਕਰਿੰਦਿਆਂ ਨੇ ਉਨ੍ਹਾਂ ‘ਤੇ ਹਮਲਾ ਕਰਦੇ ਹੋਏ ਹੱਥੋ ਪਾਈ ਕੀਤੀ। ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਮਲਿਕਪੁਰ ਵਿਚ ਰੇਤ ਖੱਡ ਵਿਚ ਮਾਈਨਿੰਗ ਦਾ ਕੰਮ ਚੱਲ ਰਿਹਾ ਸੀ। ਜਦੋਂ ਹੀ ਵਿਧਾਇਕ ਮਾਈਨਿੰਗ ਦੇ ਕਨੂੰਨੀ ਜਾਂ ਗ਼ੈਰ ਕਨੂੰਨੀ ਹੋਣ ਸਬੰਧੀ ਜਾਇਜ਼ਾ ਲੈਣ ਲਈ ਪਹੁੰਚੇ ਤਾਂ ਠੇਕੇਦਾਰ ਨੇ ‘ਆਪ’ ਵਿਧਾਇਕ ਦੀ ਗੱਡੀ ਰੋਕ ਲਈ। ਠੇਕੇਦਾਰ ਦੇ ਕਰਿੰਦਿਆਂ ਨੇ ਉਨ੍ਹਾਂ ਨਾਲ ਹੱਥੋਪਾਈ ਕਰਦੇ ਹੋਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਮਾਈਨਿੰਗ ਗ਼ੈਰ ਕਨੂੰਨੀ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਾਂਗਰਸ ਉੱਤੇ ਵੀ ਅਕਾਲੀ ਦਲ ਵਾਂਗ ਰੇਤ ਮਾਫ਼ੀਏ ਨੂੰ ਸ਼ੈਅ ਦੇਣ ਦੇ ਇਲਜ਼ਾਮ ਲਗਾਏ।

RELATED ARTICLES
POPULAR POSTS