ਬਾਬਾ ਹੰਸਾਲੀ ਵਾਲਿਆਂ ਦੇ ਗੁਰਦੁਆਰਾ ਦਫੇੜਾ ਸਾਹਿਬ ‘ਚ ਹੋਏ ਆਨੰਦ ਕਾਰਜ
ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਕ੍ਰਿਕਟਰ ਯੁਵਰਾਜ ਤੇ ਅਦਾਕਾਰਾ ਹੇਜ਼ਲ ਕੀਚ ਦੇ ਆਨੰਦ ਕਾਰਜ ਬੁੱਧਵਾਰ ਨੂੰ ਡੇਰਾ ਹੰਸਾਲੀ ਵਾਲੇ ਵਿਖੇ ਗੁਰਦੁਆਰਾ ਦਫੇੜਾ ਸਾਹਿਬ ਵਿਖੇ ਧੂਮਧਾਮ ਨਾਲ ਹੋਏ। ਇਸ ਮੌਕੇ ਯੁਵਰਾਜ ਦੀ ਮਾਂ ਸ਼ਬਨਮ ਤੇ ਭਰਾ ਜ਼ੋਰਾਵਰ ਸਿੰਘ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਆਨੰਦ ਕਾਰਜ ਮੌਕੇ ਹੀ ਹੇਜਲ ਦਾ ਡੇਰੇ ਦੇ ਮੁਖੀ ਬਾਬਾ ਰਾਮ ਸਿੰਘ ਹੁਰਾਂ ਵੱਲੋਂ ਬੀਬੀ ਗੁਰਬਸੰਤ ਕੌਰ ਰੱਖ ਦਿੱਤਾ ਗਿਆ, ਜਿਸ ਨੂੰ ਪਰਿਵਾਰ ਨੇ ਮਨਜ਼ੂਰ ਕਰ ਲਿਆ।
ਇਹ ਪਰਿਵਾਰ ਇਸ ਡੇਰੇ ਨੂੰ ਬਹੁਤ ਮੰਨਦਾ ਹੈ ਤੇ ਯੁਵਰਾਜ ਦੇ ਬਿਮਾਰ ਹੋਣ ‘ਤੇ ਉਸ ਦੀ ਮਾਂ ਨੇ ਇਸੇ ਡੇਰੇ ਵਿੱਚ ਉਸ ਦੇ ਜਲਦੀ ਤੰਦਰੁਸਤ ਹੋਣ ਦੀਆਂ ਮੰਨਤਾਂ ਮੰਗੀਆਂ ਸਨ। ਹਾਲਾਂਕਿ ਯੁਵਰਾਜ ਦੇ ਪਿਤਾ ਯੋਗਰਾਜ ਵਿਆਹ ਸਮਾਗਮ ਵਿਚ ਸ਼ਾਮਲ ਨਹੀਂ ਹੋਏ। ਦੱਸਿਆ ਜਾਂਦਾ ਹੈ ਕਿ ਉਹ ਡੇਰੇਵਾਦ ਦੇ ਖਿਲਾਫ਼ ਹਨ ਇਸ ਲਈ ਉਹ ਡੇਰੇ ‘ਚ ਵਿਆਹ ਨਹੀਂ ਚਾਹੁੰਦੇ ਸਨ ਜੋ ਕਿ ਉਨ੍ਹਾਂ ਦੀ ਪਤਨੀ ਸ਼ਬਨਮ ਨੂੰ ਮਨਜ਼ੂਰ ਨਹੀਂ ਸਨ। ਮਹਿੰਦੀ ਦੀ ਰਸਮ ਵਿੱਚ ਯੋਗਰਾਜ ਸ਼ਾਮਲ ਹੋਏ ਸਨ। ਇਸ ਮੌਕੇ ਮੁਹਾਲੀ ਵਿੱਚ ਕ੍ਰਿਕਟ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਸਾਰੇ ਖਿਡਾਰੀ ਆਨੰਦ ਕਾਰਜ ਦੀ ਰਸਮ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਦੇ ਲਲਿਤ ਹੋਟਲ ‘ਚ ਹੋਏ ਮਹਿੰਦੀ ਦੇ ਸਮਾਗਮ ‘ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਕਾਫੀ ਮੌਜ ਮਸਤੀ ਵੀ ਕੀਤੀ।
Check Also
ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …