6.3 C
Toronto
Sunday, November 2, 2025
spot_img
Homeਪੰਜਾਬਕਰੋਨਾ ਤੋਂ ਡਰ ਕੇ ਗੁਫ਼ਾ 'ਚ ਰਹਿ ਰਹੇ ਪਰਵਾਸੀ ਮਜ਼ਦੂਰ ਨੂੰ ਪੁਲਿਸ...

ਕਰੋਨਾ ਤੋਂ ਡਰ ਕੇ ਗੁਫ਼ਾ ‘ਚ ਰਹਿ ਰਹੇ ਪਰਵਾਸੀ ਮਜ਼ਦੂਰ ਨੂੰ ਪੁਲਿਸ ਨੇ ਹਸਪਤਾਲ ‘ਚ ਕਰਵਾਇਆ ਦਾਖਲ

ਕਈ ਦਿਨ ਤੋਂ ਭੁਖਣ ਭਾਣਾ ਰਹਿ ਰਿਹਾ ਸੀ ਗੁਫ਼ਾ ਅੰਦਰ

ਮੁੱਲਾਂਪੁਰ/ਬਿਊਰੋ ਨਿਊਜ਼
ਕਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਨੇ ਹਰ ਵਰਗ ਦੇ ਲੋਕਾਂ ਦੀ ਜਿੰਦਗੀ ਦੀ ਗੱਡੀ ਨੂੰ ਲੀਹ ਤੋਂ ਲਾਹ ਕੇ ਰੱਖ ਦਿੱਤਾ ਹੈ। ਹਰ ਪਖੋਂ ਕਰੋਨਾ ਦੀ ਮਾਰ ਤੋਂ ਖੌਫਜਦਾ ਮਾਹੌਲ ਵਿੱਚ ਜਿਆਦਾਤਰ ਲੋਕੀ ਡਰੇ ਸਹਿਮੇ ਦਿਨ ਕਟੀ ਕਰਨ ਲਈ ਮਜਬੂਰ ਹਨ। ਅਜਿਹੇ ਹੀ ਹਾਲਾਤਾਂ ਦੀ ਮਾਰ ਹੇਠ ਆਇਆ ਇਕ ਪਰਵਾਸੀ ਮਜ਼ਦੂਰ ਨੇੜਲੇ ਪਿੰਡ ਸਿੰਗਾਰੀਵਾਲ ਵਿਖੇ ਸੁੰਨਸਾਨ ਖੇਤਰ ‘ਚ ਬਣੀ ਗੁਫ਼ਾ ਵਿੱਚ ਰਹਿ ਰਿਹਾ ਸੀ। ਪਿੰਡ ਵਾਸੀਆਂ ਨੂੰ ਜਿਉਂ ਹੀ ਇਸ ਪਰਵਾਸੀ ਮਜ਼ਦੂਰ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਦੀ ਸਹਾਇਤਾ ਨਾਲ ਇਸ ਮਜ਼ਦੂਰ ਦੀ ਮੁੜ ਤੋਂ ਨਵੀਂ ਜਿੰਦਗੀ ਦੀ ਸੁਰੂਆਤ ਹੋਈ ਹੈ। ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਈ ਦਿਨ ਤੋਂ ਭੁੱਖੇ ਪਿਆਸੇ ਹਾਲੋਂ ਬੇਹਾਲ ਹੋਏ ਪਰਵਾਸੀ ਮਜ਼ਦੂਰ ਨੂੰ ਖਾਣਾ ਖੁਆਇਆ ਤੇ ਹਰ ਪਖੋਂ ਹੌਸਲਾ ਦਿੱਤਾ ਅਤੇ ਉਸ ਨੂੰ ਸਿਵਲ ਹਸਪਤਾਲ ਖਰੜ ਵਿਖੇ ਦਾਖਿਲ ਕਰਵਾਇਆ।

RELATED ARTICLES
POPULAR POSTS