4.3 C
Toronto
Friday, November 7, 2025
spot_img
Homeਪੰਜਾਬਖੇਤੀ ਸਬੰਧੀ ਮੁਸ਼ਕਲਾਂ ਹੱਲ ਕਰਨ ਲਈ ਕੈਪਟਨ ਨੇ ਇਜ਼ਰਾਈਲ ਦੀ ਕੰਪਨੀ ਨਾਲ...

ਖੇਤੀ ਸਬੰਧੀ ਮੁਸ਼ਕਲਾਂ ਹੱਲ ਕਰਨ ਲਈ ਕੈਪਟਨ ਨੇ ਇਜ਼ਰਾਈਲ ਦੀ ਕੰਪਨੀ ਨਾਲ ਮਨਾਇਆ ਹੱਥ

ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਮੁਸ਼ਕਲਾਂ ਨੂੰ ਹੱਲ ਕਰਨ ਵਾਲੀ ਇਜ਼ਰਾਈਲ ਦੀ ਕੰਪਨੀ ਅਰਨਾ ਦੀ ਭਾਈਵਾਲੀ ਨਾਲ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੰਪਨੀ ਸੂਬੇ ਦੀ ਸਮੱਸਿਆਵਾਂ ਵਿੱਚ ਘਿਰੀ ਕਿਸਾਨੀ ਨੂੰ ਤਕਨੀਕੀ ਗਿਆਨ ਮੁਹੱਈਆ ਕਰਵਾ ਕੇ ਫਸਲਾਂ ਦੇ ਝਾੜ ਤੇ ਆਮਦਨ ਵਿੱਚ ਵਾਧਾ ਕਰਨ ਦੀ ਜੁਗਤ ਦੱਸੇਗੀ। ਇਸ ਦੇ ਨਾਲ ਹੀ ਇਹ ਫਸਲੀ ਵਿਭਿੰਨਤਾ ਦੀ ਸੁਵਿਧਾ ਵੀ ਪ੍ਰਦਾਨ ਕਰਵਾਏਗੀ।
ਇਹ ਕੰਪਨੀ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਸਟੇਟ ਡਿਜੀਟਲ ਐਗਰੀਕਲਚਰ ਪਲੇਟਫਾਰਮ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਇਹ ਕਿਸਾਨਾਂ ਦੀਆਂ ਖੇਤੀਬਾੜੀ ਸਬੰਧੀ ਸਰਗਰਮੀਆਂ ‘ਤੇ ਵੀ ਧਿਆਨ ਰੱਖੇਗੀ। ਇਸ ਪ੍ਰਾਜੈਕਟ ਦਾ ਉਦੇਸ਼ ਫਸਲਾਂ ਦੇ ਮਿਆਰ ਤੇ ਝਾੜ ਵਿੱਚ ਵਾਧਾ ਕਰਨਾ ਹੈ ਤਾਂ ਜੋ ਕਿਸਾਨਾਂ ਦੀ ਕਰਜ਼ਾ ਮੋੜਨ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ।

RELATED ARTICLES
POPULAR POSTS