7.3 C
Toronto
Friday, November 7, 2025
spot_img
Homeਭਾਰਤਇਸਰੋ ਨੇ ਰਚਿਆ ਇਤਿਹਾਸ, ਵਿਗਿਆਨੀਆਂ 'ਚ ਖੁਸ਼ੀ ਦੀ ਲਹਿਰ

ਇਸਰੋ ਨੇ ਰਚਿਆ ਇਤਿਹਾਸ, ਵਿਗਿਆਨੀਆਂ ‘ਚ ਖੁਸ਼ੀ ਦੀ ਲਹਿਰ

ਦੇਸ਼ ਦਾ ਸਭ ਤੋਂ ਵੱਡਾ ਰਾਕਟ ਦਾਗਿਆ
ਸ੍ਰੀਹਰੀਕੋਟਾ/ਬਿਊਰੋ ਨਿਊਜ਼
ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਦੇਸ਼ ਦਾ ਸਭ ਤੋਂ ਵੱਡਾ ਰਾਕਟ ਜੀ.ਐਸ.ਐਲ.ਵੀ ਮਾਰਕ-3 ਲਾਂਚ ਕੀਤਾ। ਇਹ ਰਾਕਟ ਸੰਚਾਰ ਉਪਗ੍ਰਹਿ ਜੀ.ਐਸ.ਏ.ਟੀ ਨੂੰ ਲੈ ਕੇ ਗਿਆ ਹੈ। ਲਾਂਚ ਕੀਤਾ ਗਿਆ ਇਹ ਰਾਕਟ ਹੁਣ ਤੱਕ ਦਾ ਸਭ ਤੋਂ ਵੱਧ ਵਜ਼ਨ ਵਾਲਾ ਹੈ। ਲਾਂਚ ਤੋਂ ਬਾਅਦ ਇਸਰੋ ਦੇ ਸਾਰੇ ਵਿਗਿਆਨੀਆਂ ਵਿਚ ਖੁਸ਼ੀ ਦੀ ਲਹਿਰ ਸੀ। ਇਸ ਰਾਕਟ ਦਾ ਬਜਟ 300 ਕਰੋੜ ਹੈ। ਇਸਰੋ ਦੇ ਅਨੁਸਾਰ ਸੰਚਾਰ ਉਪਗ੍ਰਹਿ ਜੀ ਸੈੱਟ-19 ਨੂੰ ਉਪਗ੍ਰਹਿ ਤੱਕ ਲੈ ਕੇ ਜਾਣ ਲਈ ਕਾਊਂਟਡੋਨ ਪਿਛਲੇ 25 ਘੰਟੇ ਤੋਂ ਸ਼ੁਰੂ ਹੋਇਆ ਸੀ। ਇਸ ਸੈਟੇਲਾਈਟ ਨੂੰ ਉਪਗ੍ਰਹਿ ਤੱਕ ਲੈ ਕੇ ਜਾਣ ਦਾ ਕੰਮ ਸਭ ਤੋਂ ਭਾਰੀ ਰਾਕਟ ਜੀਐਸਐਲਵੀ ਐਮ ਕੇ -999 ਡੀ-1 ਕਰੇਗਾ। ਇਸ ਤੋਂ ਪਹਿਲਾਂ ਭਾਰਤ ਨੂੰ ਉਪਗ੍ਰਹਿ ਲਾਂਚ ਕਰਨ ਲਈ ਵਿਦੇਸ਼ੀ ਲਾਂਚਰਜ਼ ਦੇ ਨਿਰਭਰ ਰਹਿਣਾ ਪੈਂਦਾ ਸੀ।

RELATED ARTICLES
POPULAR POSTS