Breaking News
Home / ਭਾਰਤ / ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਫਾਈਨਲ ’ਚ

ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਫਾਈਨਲ ’ਚ

ਉਲੰਪਿਕ ’ਚ ਕੈਨੇਡਾ ਨੇ ਅਮਰੀਕਾ ਨੂੰ 1-0 ਨਾਲ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਅਮਰੀਕਾ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ। ਅੱਜ ਕੈਨੇਡਾ ਨੇ ਦੋ ਵਾਰ ਦੀ ਚੈਂਪੀਅਨ ਰਹੀ ਅਮਰੀਕਾ ਨੂੰ ਮਹਿਲਾ ਫੁੱਟਬਾਲ ਊਲੰਪਿਕ ਮੁਕਾਬਲੇ ਵਿਚ 1-0 ਨਾਲ ਹਰਾ ਦਿੱਤਾ। ਜੈਸੀ ਫਲੈਮਿੰਗ ਨੇ 70ਵੇਂ ਮਿੰਟ ਵਿਚ ਪਨੈਲਟੀ ਸ਼ਾਟ ਨਾਲ ਗੋਲ ਕਰਕੇ ਕੈਨੇਡਾ ਨੂੰ ਲੀਡ ਦਿਵਾਈ। ਮਾਰਚ 2001 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕੈਨੇਡਾ ਦੀ ਟੀਮ ਨੇ 62 ਮੈਚ ਖੇਡਣ ਤੋਂ ਬਾਅਦ ਇਹ ਜਿੱਤ ਹਾਸਲ ਕੀਤੀ ਹੈ। ਹੁਣ ਆਸਟਰੇਲੀਆ ਅਤੇ ਸਵੀਡਨ ਵਿਚਾਲੇ ਮੁਕਾਬਲਾ ਖੇਡਿਆ ਜਾਣਾ ਹੈ, ਜਿਹੜਾ ਵੀ ਇਨ੍ਹਾਂ ਦੋਵਾਂ ਟੀਮਾਂ ਵਿਚੋਂ ਜਿੱਤੇਗਾ, ਉਸਦਾ ਮੁਕਾਬਲਾ ਸ਼ੁੱਕਰਵਾਰ ਨੂੰ ਕੈਨੇਡਾ ਨਾਲ ਹੋਵੇਗਾ।

Check Also

ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ

  28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …