-1.6 C
Toronto
Saturday, January 17, 2026
spot_img
Homeਭਾਰਤਸੱਚ ਸਾਹਮਣੇ ਆਏਗਾ : ਸ਼ਿਲਪਾ ਸ਼ੈਟੀ

ਸੱਚ ਸਾਹਮਣੇ ਆਏਗਾ : ਸ਼ਿਲਪਾ ਸ਼ੈਟੀ

ਕਿਹਾ – ਮੇਰੇ ਪਰਿਵਾਰ ਨੂੰ ਟਰੋਲ ਕੀਤਾ ਜਾ ਰਿਹਾ
ਮੁੰਬਈ/ਬਿਊਰੋ ਨਿਊਜ਼
ਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਘਿਰੋ ਰਾਜ ਕੰੁਦਰਾ ਦੀ ਗਿ੍ਰਫਤਾਰੀ ਤੋਂ ਬਾਅਦ ਪਹਿਲੀ ਵਾਰ ਸ਼ਿਲਪਾ ਸ਼ੈਟੀ ਦਾ ਬਿਆਨ ਸਾਹਮਣੇ ਆਇਆ ਹੈ। ਧਿਆਨ ਰਹੇ ਕਿ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ , ਰਾਜ ਕੁੰਦਰਾ ਦੀ ਪਤਨੀ ਹੈ। ਸ਼ਿਲਪਾ ਨੇ ਦੋ ਸਫਿਆਂ ਦੇ ਨੋਟ ਵਿਚ ਲਿਖਿਆ ਕਿ ਪਿਛਲੇ ਕੁਝ ਦਿਨ ਹਰ ਤਰ੍ਹਾਂ ਨਾਲ ਮੁਸ਼ਕਲ ਭਰੇ ਰਹੇ ਹਨ। ਸਾਡੇ ’ਤੇ ਕਈ ਆਰੋਪ ਲੱਗੇ ਅਤੇ ਅਫਵਾਹਾਂ ਵੀ ਫੈਲੀਆਂ। ਮੀਡੀਆ ਅਤੇ ਹੋਰਨਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਦੇ ਬਾਰੇ ਵਿਚ ਕਈ ਗੱਲਾਂ ਕਹੀਆਂ ਅਤੇ ਮੇਰੇ ਪੂਰੇ ਪਰਿਵਾਰ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੇ। ਸ਼ਿਲਪਾ ਨੇ ਕਿਹਾ ਕਿ ਸਾਡੇ ’ਤੇ ਸਵਾਲ ਵੀ ਉਠਾਏ ਜਾ ਰਹੇ ਹਨ। ਧਿਆਨ ਰਹੇ ਕਿ ਰਾਜ ਕੁੰਦਰਾ ਦੇ ਜੇਲ੍ਹ ਜਾਣ ਤੋਂ ਬਾਅਦ ਸ਼ਿਲਪਾ ਸ਼ੈਟੀ ਨੂੰ ਲੈ ਕੇ ਵੀ ਕਈ ਅਫਵਾਹਾਂ ਜ਼ੋਰਾਂ ’ਤੇ ਹਨ। ਸੋਸ਼ਲ ਮੀਡੀਆ ਪਲੇਟ ਫਾਰਮ ’ਤੇ ਵੀ ਉਹ ਜੰਮ ਕੇ ਟਰੋਲ ਹੋ ਰਹੀ ਹੈ। ਟ੍ਰੋਲਿੰਗ ਨੂੰ ਲੈ ਕੇ ਅਦਾਕਾਰਾ ਨੇ ਲਿਖਿਆ ਕਿ ਉਹ ਅਜੇ ਚੁੱਪ ਹੈ ਅਤੇ ਅੱਗੇ ਵੀ ਚੁੱਪ ਹੀ ਰਹੇਗੀ। ਸਮੇਂ ਦੇ ਨਾਲ ਸੱਚ ਖੁਦ ਹੀ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਸ਼ਿਲਪਾ ਨੇ ਕਿਹਾ ਕਿ ਇਸ ਮਾਮਲੇ ਵਿਚ ਮੇਰਾ ਸਟੈਂਡ ਇਹ ਹੈ ਕਿ ਮੈਂ ਅਜੇ ਤੱਕ ਕੁਝ ਨਹੀਂ ਕਿਹਾ ਹੈ ਕਿ ਮੈਂ ਅੱਗੇ ਵੀ ਚੁੱਪ ਹੀ ਰਹਾਂਗੀ। ਮੇਰੇ ਨਾਮ ’ਤੇ ਝੂਠੀਆਂ ਗੱਲਾਂ ਨਾ ਬਣਾਓ। ਇਸ ਤੋਂ ਪਹਿਲਾਂ ਅਦਾਕਾਰਾ ਸ਼ਿਲਪਾ ਸੈਟੀ ਨੇ ਇਸ ਮਾਮਲੇ ਦੀ ਮੀਡੀਆ ਰਿਪੋਰਟਿੰਗ ਦੇ ਖਿਲਾਫ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ। ਅਦਾਕਾਰਾ ਨੇ 29 ਮੀਡੀਆ ਸੰਸਥਾਵਾਂ ਅਤੇ ਪੱਤਰਕਾਰਾਂ ’ਤੇ ਝੂਠੀਆਂ ਖ਼ਬਰਾਂ ਪ੍ਰਕਾਸ਼ਤ ਅਤੇ ਪ੍ਰਸਾਰਿਤ ਕਰਨ ਦਾ ਆਰੋਪ ਲਗਾਊਂਦੇ ਹੋਏ 25 ਕਰੋੜ ਰੁਪਏ ਦੀ ਮਾਨਹਾਨੀ ਦਾ ਦਾਅਵਾ ਕੀਤਾ ਸੀ।

 

RELATED ARTICLES
POPULAR POSTS