Breaking News
Home / ਭਾਰਤ / ਅੰਕਿਤਾ ਭੰਡਾਰੀ ਕਤਲ ਮਾਮਲੇ ’ਚ ਉਤਰਾਖੰਡ ਭਾਜਪਾ ਆਗੂ ਦਾ ਪੁੱਤਰ ਗਿ੍ਰਫ਼ਤਾਰ

ਅੰਕਿਤਾ ਭੰਡਾਰੀ ਕਤਲ ਮਾਮਲੇ ’ਚ ਉਤਰਾਖੰਡ ਭਾਜਪਾ ਆਗੂ ਦਾ ਪੁੱਤਰ ਗਿ੍ਰਫ਼ਤਾਰ

ਸਾਬਕਾ ਮੰਤਰੀ ਦੇ ਪੁੱਤਰ ਦੇ ਰਿਜੌਰਟ ’ਤੇ ਚੱਲਿਆ ਬੁਲਡੋਜ਼ਰ, ਅੰਕਿਤਾ ਦੀ ਲਾਸ਼ ਹੋਈ ਬਰਾਮਦ
ਦੇਹਰਾਦੂਨ/ਬਿਊਰੋ ਨਿਊਜ਼ : ਉਤਰਾਖੰਡ ਦੇ ਪੌੜੀ ਗੜਵਾਲ ’ਚ ਅੰਕਿਤਾ ਭੰਡਾਰੀ ਕਤਲ ਮਾਮਲੇ ’ਚ ਆਰੋਪੀ ਭਾਜਪਾ ਆਗੂ ਵਿਨੋਦ ਆਰੀਆ ਦੇ ਪੁੱਤਰ ਪੁਲਕਿਤ ਆਰੀਆ ਨੂੰ ਗਿ੍ਰਫ਼ਤਾਰ ਕਰ ਲਿਆ ਹੈ। 19 ਸਾਲਾ ਅੰਕਿਤਾ ਭੰਡਾਰੀ ਰਿਸ਼ੀਕੇਸ਼ ਨੇੜੇ ਪੁਲਕਿਤ ਆਰੀਆ ਦੇ ਰਿਜ਼ੌਰਟ ਵਿਚ ਰਿਸ਼ੈਪਸ਼ਨਿਸਟ ਵਜੋਂ ਕੰਮ ਕਰਦੀ ਸੀ ਅਤੇ ਉਸ ਨੇ ਰਿਜ਼ੌਰਟ ਅੰਦਰ ਹੁੰਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਜਨਤਕ ਕਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਆਰੋਪੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਹੁਕਮਾਂ ਅਨੁਸਾਰ ਪੁਲਕਿਤ ਆਰੀਆ ਦੇ ਰਿਜ਼ੌਰਟ ਨੂੰ ਤੋੜ ਦਿੱਤਾ ਗਿਆ। ਅੰਕਿਤਾ 18-19 ਸਤੰਬਰ ਤੋਂ ਗਾਇਬ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਰਿਜ਼ੌਰਟ ਪਹੁੰਚ ਕੇ ਕਰਮਚਾਰੀਆਂ ਕੋਲੋਂ ਪੁਛਗਿੱਛ ਕੀਤੀ ਅਤੇ ਬੇਟੀ ਦਾ ਪਤਾ ਨਾ ਲੱਗਣ ’ਤੇ ਉਨ੍ਹਾਂ ਗੁਮਸੁੰਦਗੀ ਦੀ ਰਿਪੋਰਟ ਲਿਖਵਾਈ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਪੁਲਕਿਤ ਕੋਲੋਂ ਪੁੱਛਗਿੱਛ ਕੀਤੀ ਅਤੇ ਆਰੋਪੀ ਨੇ ਅੰਕਿਤਾ ਨੂੰ ਗੰਗਾ ’ਚ ਧੱਕਾ ਦੇਣ ਦੀ ਗੱਲ ਕਬੂਲ ਕਰ ਲਈ। ਰੈਸਕਿਊ ਅਪ੍ਰੇਸ਼ਨ ਚਲਾ ਕੇ ਅੰਕਿਤਾ ਦੀ ਲਾਸ਼ ਚਿੱਲਾ ਪਾਵਰ ਹਾਊਸ ਦੇ ਨੇੜਿਓਂ ਇਕ ਨਹਿਰ ਵਿਚੋਂ ਬਰਾਮਦ ਕਰ ਲਈ ਗਈ ਹੈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …