ਪੱਕੇ ਹੋਏ ਝੋਨੇ ਅਤੇ ਨਰਮੇ ਦੀ ਫਸਲ ਲਈ ਇਹ ਬਾਰਿਸ਼ ਨੁਕਸਾਨਦਾਇਕ
ਚੰਡੀਗੜ੍ਹ/ਬਿਊਰੋ ਨਿਊਜ਼ : ਸਮੁੱਚੇ ਪੰਜਾਬ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਕਿਉਂਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਝੋਨੇ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਕਈ ਥਾਵਾਂ ’ਤੇ ਤਾਂ ਝੋਨੇ ਦੀ ਕਟਾਈ ਵੀ ਸ਼ੁਰੂ ਹੋ ਚੁੱਕੀ ਸੀ। ਪ੍ਰੰਤੂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿਚ ਪਾਣੀ ਭਰ ਜਾਣ ਕਾਰਨ ਝੋਨੇ ਦੀ ਕਟਾਈ ਰੁਕ ਗਈ ਹੈ ਅਤੇ ਹੁਣ ਕਈ ਦਿਨਾਂ ਤੱਕ ਝੋਨੇ ਦੀ ਕਟਾਈ ਨਹੀਂ ਹੋ ਸਕਦੀ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਉਧਰ ਨਰਮੇ ਦੀ ਫਸਲ ਲਈ ਇਹ ਮੀਂਹ ਬਹੁਤ ਨੁਕਸਾਨਦਾਇਕ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦਾ ਪੀਆਰ 126 ਤੇ 1509 ਬਿਲਕੁਲ ਤਿਆਰ ਹੋ ਚੁੱਕਾ ਹੈ ਪ੍ਰੰਤੂ ਮੀਂਹ ਪੈਣ ਕਾਰਨ ਝੋਨੇ ਦੀ ਪੱਕੀ ਫਸਲ ਦਾ ਨੁਕਸਾਨ ਹੋ ਰਿਹਾ ਹੈ, ਜਿਹੜਾ ਝੋਨੇ ਦੋ ਚਾਰ ਦਿਨਾਂ ’ਚ ਕੱਟਿਆ ਜਾਣਾ ਸੀ ਹੁਣ ਉਹ 10-15 ਦਿਨ ਲੇਟ ਹੋ ਜਾਵੇਗਾ। ਖੇਤੀ ਮਾਹਰਾਂ ਅਨੁਸਾਰ ਪੱਕ ਰਹੇ ਝੋਨੇ ਦੀ ਫਸਲ ’ਤੇ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਝੋਨੇ ਦੀ ਫਸਲ ਡਿੱਗ ਗਈ ਹੈ, ਜਿਸ ਕਾਰਨ ਝੋਨੇ ਦਾ ਦਾਣਾ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਜਿਸ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ। ਜਿੱਥੇ ਇਸ ਬਾਰਿਸ਼ ਨੇ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਇਹ ਭਾਰੀ ਬਾਰਿਸ਼ ਕਿਸਾਨਾਂ ਲਈ ਆਫ਼ਤ ਵੀ ਲੈ ਕੇ ਆਈ ਹੈ ਕਿਉਂਕਿ ਉਨ੍ਹਾਂ ਦੀ ਫਸਲ ਖਰਾਬ ਹੋਣੀ ਸ਼ੁਰੂ ਹੋ ਗਈ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …