ਸ਼ਰਾਬ ਦੇ ਠੇਕੇਦਾਰ ਕਰਨਗੇ ਹੋਮ ਡਲਿਵਰੀ ਬਾਰੇ ਫ਼ੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅੱਜ 2020-21 ਦੀ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਪਾਲਿਸੀ ਤਹਿਤ ਆਈਆਂ ਨਵੀਂਆਂ ਸੋਧਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸ਼ਰਾਬ ਦੇ ਠੇਕੇਦਾਰ ਅੱਜ ਤੋਂ ਹੀ ਠੇਕੇ ਖੋਲ੍ਹਣ ਲਈ ਤਿਆਰ ਹੋ ਗਏ ਹਨ। ਨਵੀਂ ਸੋਧੀ ਹੋਈ ਪਾਲਿਸੀ ਤਹਿਤ ਕਰਫ਼ਿਊ ਕਾਰਨ ਸ਼ਰਾਬ ਦੇ ਠੇਕੇਦਾਰਾਂ ਦੇ ਖ਼ਰਾਬ ਹੋਏ 36 ਦਿਨ ਐਡਜਸਟ ਕੀਤੇ ਜਾਣਗੇ ਅਤੇ 22 ਮਾਰਚ ਤੋਂ ਹੀ ਲਾਕਡਾਊਨ ਹੋ ਜਾਣ ਕਾਰਨ ਖ਼ਰਾਬ ਹੋਏ 9 ਦਿਨਾਂ ਲਈ ਵੀ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸ਼ਰਾਬ ਦੀઠ ‘ਹੋਮ ਡਿਲਿਵਰੀ’ ਦੇ ਵਿਵਾਦਿਤ ਮਸਲੇ ‘ਤੇ ਫ਼ੈਸਲਾ ਵੀ ਸ਼ਰਾਬ ਦੇ ਠੇਕੇਦਾਰ ਹੀ ਕਰਨਗੇ। ਹੁਣ ਸ਼ਰਾਬ ਦੇ ਠੇਕੇਦਾਰਾਂ ਨੇ ਹੀ ਦੇਖਣਾ ਹੈ ਕਿ ਉਹ ਸ਼ਰਾਬ ਦੀ ਘਰੋ-ਘਰ ਡਿਲਿਵਰੀ ਕਰਨਗੇ ਜਾਂ ਨਹੀਂ ਅਤੇ ਪੰਜਾਬ ਸਰਕਾਰ ਨੇ ਸ਼ਰਾਬ ਦੀ ਹੋਮ ਡਿਲੀਵਰੀ ਬਾਰੇ ਫੈਸਲੇ ਤੋਂ ਆਪਣਾ ਪੱਲਾ ਝਾੜ ਲਿਆ ਹੈ।