ਬਿਹਾਰ ‘ਚ ਹੋਇਆ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਬਿਹਾਰ ਦੇ ਮੁਜੱਫਰਪੁਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾ ਕੇ ਮਿਲਣ ਕਰਕੇ ਸਿੱਧੂ ਖਿਲਾਫ ਦੇਸ਼ ਧ੍ਰੋਹ ਦੀਆਂ ਧਾਰਾਵਾਂ ‘ਚ ਇਹ ਮੁਕੱਦਮਾ ਦਰਜ ਹੋਇਆ ਹੈ। ਇਹ ਮੁਕੱਦਮਾ ਸੀ.ਜੇ.ਐਮ. ਦੀ ਮੁਜੱਫਰਪੁਰ ਅਦਾਲਤ ਵਿਚ ਦਰਜ ਹੋਇਆ ਹੈ। ਸੁਧੀਰ ਓਝਾ ਨਾਂ ਦੇ ਵਿਅਕਤੀ ਨੇ ਇਹ ਮਾਮਲਾ ਦਰਜ ਕਰਵਾਉਂਦੇ ਹੋਏ ਕਿਹਾ ਕਿ ਸਿੱਧੂ ਨੇ ਪਾਕਿਸਤਾਨ ਫੌਜ ਮੁਖੀ ਨੂੰ ਮਿਲ ਕੇ ਭਾਰਤੀ ਫੌਜ ਦਾ ਅਪਮਾਨ ਕੀਤਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਦੇ ਮੈਂਬਰ ਵੀ ਸਿੱਧੂ ਦੀ ਆਲੋਚਨਾ ਕਰ ਰਹੇ ਹਨ।

