ਹਰਿਆਣਾ ਜ਼ਿਲ੍ਹਾ ਰੋਹਤਕ ਰਿਹਾ ਭੂਚਾਲ ਦਾ ਕੇਂਦਰ ਬਿੰਦੂ
ਚੰਡੀਗੜ੍ਹ/ਬਿਊਰੋ ਨਿਊਜ਼ : ਉਤਰ ਭਾਰਤ ’ਚ ਸਵੇਰੇ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਮਹੀਨੇ ਦੌਰਾਨ ਚੌਥੀ ਵਾਰ ਉਤਰ ਭਾਰਤ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਨ੍ਹਾਂ ਵਿਚੋਂ ਦੋ ਵਾਰ ਭੂਚਾਲ ਦਾ ਕੇਂਦਰ ਬਿੰਦੂ ਜੰਮੂ-ਕਸ਼ਮੀਰ, ਇਕ ਵਾਹ ਲੇਹ-ਲੱਦਾਖ ਅਤੇ ਇਸ ਵਾਰ ਹਰਿਆਣਾ ਦਾ ਜ਼ਿਲ੍ਹਾ ਰੋਹਤਕ ਭੂਚਾਲ ਦਾ ਕੇਂਦਰ ਬਿੰਦੂ ਰਿਹਾ। ਇਸ ਦਾ ਅਸਰ ਹਰਿਆਣਾ ਦੇ ਨਾਲ-ਨਾਲ ਪੰਜਾਬ, ਦਿੱਲੀ ਅਤੇ ਚੰਡੀਗੜ੍ਹ ’ਚ ਦੇਖਿਆ ਨੂੰ ਮਿਲਿਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.2 ਮਾਪੀ ਗਈ ਹੈ। ਇਹ ਭੂਚਾਲ ਸਵੇਰੇ 3 ਵਜ ਕੇ 57 ਮਿੰਟ ’ਤੇ ਆਇਆ ਅਤੇ ਇਸ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 35 ਕਿਲੋਮੀਅਰ ਦੂਰ ਨਾਰਥ ਵੈਸਟ ਵਿਚ ਸੀ। ਭੂਚਾਲ ਦੇ ਝਟਕੇ ਉਦੋਂ ਮਹਿਸੂਸ ਕੀਤੇ ਗਏ ਜਦੋਂ ਸਭ ਲੋਕ ਗੂੜ੍ਹੀ ਨੀਂਦ ਵਿਚ ਸੌਂ ਰਹੇ ਸਨ। ਜੇਕਰ ਇਸ ਭੂਚਾਲ ਤੀਬਰਤਾ ਜ਼ਿਆਦਾ ਹੁੰਦੀ ਤਾਂ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਨੈਸ਼ਨਲ ਸੈਂਟਰ ਆਫ਼ ਸੀਸਮੋਲਾਜੀ ਇੰਡੀਆ ਅਨੁਸਾਰ 6 ਦਿਨ ਪਹਿਾਂਾ ਆਇਆ ਭੂਚਾਲ ਸਵੇਰੇ 3 ਵਜ ਕੇ 50 ਮਿੰਟ ’ਤੇ ਆੲਆ ਸੀ ਅਤੇ ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 4.1 ਮਾਪੀ ਗਈ ਸੀ। ਇਸ ਦਾ ਕੇਂਦਰ ਕਟਰਾ ਤੋਂ 80 ਕਿਲੋਮੀਟਰ ਪੂਰਬ ਧਰਤੀ ’ਚ 11 ਕਿਲੋਮੀਟਰ ਹੇਠਾਂ ਦੱਸਿਆ ਗਿਆ ਸੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …