ਪੁਤਿਨ ਬੋਲੇ : ਵੈਗਨਰ ਨੇ ਪਿੱਠ ’ਚ ਛੁਰਾ ਮਾਰਿਆ
ਮਾਸਕੋ/ਬਿਊਰੋ ਨਿਊਜ਼ : ਯੂਕਰੇਨ ਜੰਗ ’ਚ ਰੂਸ ਦਾ ਦੇਣ ਵਾਲੇ ਵਾਲੀ ਪ੍ਰਾਈਵੇਟ ਆਰਮੀ ਵੈਗਨਰ ਨੇ ਵਿਦਰੋਹ ਕਰ ਦਿੱਤਾ ਹੈ। ਰੂਸੀ ਮੀਡੀਆ ਆਰ ਟੀ ਵੱਲੋਂ ਜਾਰੀ ਕੀਤੀਆਂ ਤਸਵੀਰਾਂ ’ਚ ਰੋਸਤੋਵ ਸ਼ਹਿਰ ਦੀਆਂ ਸੜਕਾਂ ’ਤੇ ਵੈਗਨਰ ਦੀ ਬਖਤਬੰਦ ਗੱਡੀਆਂ ਦਿਖਾਈਆਂ ਗਈਆਂ ਹਨ। ਇਸ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਦੇਸ਼ ਦੇ ਨਾਮ ਸੰਬੋਧਨ ਕਰਦੇ ਹੋਏ ਕਿਹਾ ਕਿ ਵੈਗਨਰ ਨੇ ਸਾਡੀ ਪਿੱਠ ’ਚ ਛੁਰ ਮਾਰਿਆ ਹੈ ਅਤੇ ਉਨ੍ਹਾਂ ਸਾਡੀ ਫੌਜ ਨੂੰ ਚੁਣੌਤੀ ਦਿੱਤੀ ਹੈ। ਵੈਗਨਰ ਨੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ ਹੈ ਅਤੇ ਅਸੀਂ ਆਪਣੀ ਜਨਤਾ ਦੀ ਰੱਖਿਆ ਕਰਾਂਗੇ। ਮੀਡੀਆ ਰਿਪੋਰਟਾਂ ਅਨੁਸਾਰ ਵੈਗਨਰ ਨੇ ਰੋਸਤੋਵ ਸ਼ਹਿਰ ਅਤੇ ਮੌਜੂਦਾ ਮਿਲਟਰੀ ਹੈਡਕੁਆਰਟਰ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਵੈਗਨਰ ਚੀਫ਼ ਯੇਵਗੇਨੀ ਪਿ੍ਰਯੋਜੀਨ ਨੇ ਰੂਸੀ ਫੌਜ ਦੇ ਇਕ ਹੈਲੀਕਾਪਟਰ ਨੂੰ ਮਾਰ ਗਿਰਾਉਣ ਦੀ ਗੱਲ ਵੀ ਆਖੀ ਹੈ। ਇਸ ਤੋਂ ਬਾਅਦ ਮਾਸਕੋ ਹਾਈ ਅਲਰਟ ’ਤੇ ਹੈ ਅਤੇ ਰਾਜਧਾਨੀ ਨੂੰ ਜੋੜਨ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਸੰਬੋਧਨ ’ਚ ਕਿਹਾ ਕ ਜੋ ਕੋਈ ਵੀ ਵਿਦਰੋਹ ਕਰੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੂੰ ਕਾਨੂੰਨ ਅਤੇ ਸਾਡੀ ਜਨਤਾ ਨੂੰ ਜਵਾਬ ਦੇਣਾ ਹੋਵੇਗਾ।