Breaking News
Home / ਦੁਨੀਆ / ਇਕੱਲਾ ਪੈ ਗਿਆ ਪਾਕਿਸਤਾਨ : ਕੁਰੈਸ਼ੀ ਨੇ ਮੰਨਿਆ

ਇਕੱਲਾ ਪੈ ਗਿਆ ਪਾਕਿਸਤਾਨ : ਕੁਰੈਸ਼ੀ ਨੇ ਮੰਨਿਆ

ਸੁਰੱਖਿਆ ਕੌਂਸਲ ‘ਚ ਸਮਰਥਨ ਹਾਸਲ ਕਰਨਾ ਮੁਸ਼ਕਲ, ਇਸਲਾਮਿਕ ਦੇਸ਼ ਵੀ ਨਹੀਂ ਦੇ ਰਹੇ ਸਾਥ
ਇਸਲਾਮਾਬਾਦ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਵਿਰੁੱਧ ਦੁਨੀਆ ਭਰ ਵਿਚ ਭਾਰਤ ਵਿਰੁੱਧ ਜ਼ਹਿਰੀਲਾ ਪ੍ਰਚਾਰ ਬੇਅਸਰ ਰਹਿਣ ‘ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਨਾਗਰਿਕਾਂ ਕੋਲ ਪਾਕਿਸਤਾਨ ਦੇ ਇਕੱਲੇ ਪੈਣ ਦੀ ਗੱਲ ਸਵੀਕਾਰੀ ਹੈ। ਉਨ੍ਹਾਂ ਨਿਰਾਸ਼ਾ ਭਰੇ ਲਹਿਜ਼ੇ ਵਿਚ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੋਂ ਸਮਰਥਨ ਹਾਸਲ ਕਰਨਾ ਪਾਕਿਸਤਾਨ ਲਈ ਮੁਸ਼ਕਲ ਹੈ। ਇਸਲਾਮਿਕ ਦੇਸ਼ ਵੀ ਪਾਕਿਸਤਾਨ ਦਾ ਸਾਥ ਨਹੀਂ ਦੇ ਰਹੇ। ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਵਿਚ ਪਿਛਲੇ ਦਿਨੀਂ ਕੁਰੈਸ਼ੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐਨਐਸਸੀ) ਦੇ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਲਈ ਪਾਕਿਸਤਾਨੀਆਂ ਨੂੰ ਨਵੇਂ ਸਿਰੇ ਤੋਂ ਸੰਘਰਸ਼ ਕਰਨਾ ਪਵੇਗਾ। ਕੁਰੈਸ਼ੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਨਾਗਰਿਕਾਂ ਨੂੰ ਦੋ ਟੁੱਕ ਕਿਹਾ ਕਿ ਤੁਸੀਂ ਕਿਸੇ ਗਲਤਫਹਿਮੀ ਵਿਚ ਨਾ ਰਹੋ। ਉਥੇ (ਯੂਐਨਐਸਸੀ ‘ਚ) ਤੁਹਾਡੇ ਲਈ ਕੋਈ ਹਾਰ ਲੈ ਕੇ ਨਹੀਂ ਖੜ੍ਹਾ। ਕੁਰੈਸ਼ੀ ਨੇ ਬਿਨਾ ਕਿਸੇ ਇਸਲਾਮਿਕ ਦੇਸ਼ ਦਾ ਨਾਂ ਲਏ ਕਿਹਾ ਕਿ ਕਸ਼ਮੀਰ ਮੁੱਦੇ ‘ਤੇ ਉਮਾਹ (ਇਸਲਾਮਿਕ ਭਾਈਚਾਰੇ) ਦੇ ਸਰਪ੍ਰਸਤ ਵੀ ਸ਼ਾਇਦ ਆਪਣੇ ਆਰਥਿਕ ਹਿੱਤਾਂ ਖਾਤਰ ਪਾਕਿਸਤਾਨ ਦਾ ਸਾਥ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਵੱਖ-ਵੱਖ ਲੋਕਾਂ ਦੇ ਆਪਣੇ ਹਿੱਤ ਹਨ। ਭਾਰਤ ਇਕ ਅਰਬ ਲੋਕਾਂ ਦਾ ਬਾਜ਼ਾਰ ਹੈ। ਬਹੁਤ ਸਾਰੇ ਲੋਕਾਂ ਨੇ ਉਥੇ (ਭਾਰਤ ‘ਚ) ਨਿਵੇਸ਼ ਕੀਤਾ ਹੈ। ਅਸੀਂ ਅਕਸਰ ਉਮਾਹ ਤੇ ਇਸਲਾਮ ਦੀ ਗੱਲ ਕਰਦੇ ਹਾਂ, ਪਰ ਉਮਾਹ ਦੇ ਸਰਪ੍ਰਸਤਾਂ ਨੇ ਵੀ ਉਥੇ ਨਿਵੇਸ਼ ਕੀਤਾ ਹੈ। ਉਨ੍ਹਾਂ ਦੇ ਆਪਣੇ ਹਿੱਤ ਚੁਣੇ ਹੋਏ ਹਨ।

Check Also

ਭੌਤਿਕ ਵਿਗਿਆਨ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਸਟਾਕਹੋਮ (ਸਵੀਡਨ)/ਬਿਊਰੋ ਨਿਊਜ਼ : ਇਸ ਸਾਲ ਦੇ ਭੌਤਿਕ ਵਿਗਿਆਨ ਦੇ ਨੋਬੇਲ ਪੁਰਸਕਾਰ ਲਈ ਜਾਪਾਨ, ਜਰਮਨੀ …