ਪਟਿਆਲਾ ਦੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਕੀਤੀ ਕਾਰਵਾਈ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਸ. ਐਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਨਸ਼ਿਆਂ ਦੇ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਾਮਲ ਚਾਰ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਕਰਦਿਆਂ ਚਾਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਇਨ੍ਹਾਂ ਚਾਰ ਪੁਲਿਸ ਕਰਮੀਆਂ ਵਿਚ 1 ਏ.ਐਸ.ਆਈ, 1 ਹੈੱਡ ਕਾਂਸਟੇਬਲ ਅਤੇ 2 ਕਾਂਸਟੇਬਲ ਸ਼ਾਮਲ ਹਨ।ઠ ਏਐਸਆਈ ਬਲਵਿੰਦਰ ਸਿੰਘ ਨੂੰ 8 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਭਾਗੀ ਇਨਕੁਆਰੀ ਤੋਂ ਬਾਅਦ ਬਰਖਾਸਤ ਕੀਤਾ ਗਿਆ ਹੈ। ਹੈੱਡ ਕਾਂਸਟੇਬਲ ਰਣਜੀਤ ਸਿੰਘ ਨੂੰ 20 ਕਿੱਲੋ ਭੁੱਕੀ ਸਮੇਤ ਫੜਿਆ ਗਿਆ ਸੀ। ਜੋ ਕਿ ਹੁਣ ਪਟਿਆਲਾ ਤੈਨਾਤ ਸੀ। ਕਾਂਸਟੇਬਲ ਸੋਮ ਨਾਥ ਸਿੰਘ ਨੂੰ 2 ਕਿਲੋ 10 ਗਰਾਮ ਡੋਡਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਪਟਿਆਲਾ ਪੁਲਿਸ ਲਾਈਨਜ਼ ‘ਚ ਤੈਨਾਤ ਸੀ।ઠ ਕਾਂਸਟੇਬਲ ਜਗਵਿੰਦਰ ਸਿੰਘ ਵੀ ਸਮੈਕ ਸਮੇਤ ਫੜਿਆ ਗਿਆ, ਇਹ ਵੀ ਪਟਿਆਲਾ ਪੁਲਿਸ ਲਾਈਨਜ਼ ਵਿਚ ਤੈਨਾਤ ਸੀ।ઠ
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …