ਪੰਜਾਬ ਸਰਕਾਰ ਨੇ ਕੁੜੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਕੁੜੀਆਂ ਵਾਲੇ ਸਰਕਾਰੀ ਸਕੂਲਾਂ ਵਿਚ ਮਰਦ ਅਧਿਆਪਕਾਂ ਦੀ ਨਿਯੁਕਤੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਸਿਰਫ ਉਹੀ ਮਰਦ ਅਧਿਆਪਕ ਹੀ ਕੁੜੀਆਂ ਵਾਲੇ ਸਕੂਲਾਂ ਵਿਚ ਭੇਜੇ ਜਾਣਗੇ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੋਵੇਗੀ। ਇਹ ਫ਼ੈਸਲਾ ਪੰਜਾਬ ਸਰਕਾਰ ਨੇ ਆਪਣੀ ਟੀਚਰ ਟਰਾਂਸਫ਼ਰ ਨੀਤੀ ਵਿਚ ਕੀਤਾ ਹੈ।
ਦਰਅਸਲ, ਪਿਛਲੇ ਸਮੇਂ ਵਿਚ ਸਕੂਲਾਂ ਵਿਚ ਕੁੜੀਆਂ ਨਾਲ ਅਧਿਆਪਕਾਂ ਦੇ ਛੇੜਛਾੜ ਦੇ ਕਈ ਮਾਮਲੇ ਸਾਹਮਣੇ ਆਏ ਸਨ। ਕਈ ਥਾਂ ‘ਤੇ ਅਧਿਆਪਕਾਂ ਖ਼ਿਲਾਫ ਮਾਮਲੇ ਵੀ ਦਰਜ ਹੋਏ ਸਨ। ਇਸ ਦੇ ਬਾਵਜੂਦ ਵੀ ਘਟਨਾਵਾਂ ਨਹੀਂ ਰੁਕੀਆਂ ਸਨ। ਹੁਣ ਇਹ ਨੀਤੀ ਇਸ ਲਈ ਬਣਾਈ ਗਈ ਹੈ ਤਾਂ ਕਿ ਅੱਗੇ ਤੋਂ ਕੁੜੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਨਵੀਂ ਨੀਤੀ ਤਹਿਤ ਹੁਣ ਇਕ ਅਧਿਆਪਕ ਨੂੰ ਇੱਕੋ ਥਾਂ ਸੱਤ ਸਾਲ ਤੱਕ ਪੜ੍ਹਾਉਣਾ ਜ਼ਰੂਰੀ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …