Breaking News
Home / ਪੰਜਾਬ / ਦਿੱਲੀ ਕਿਸਾਨ ਮੋਰਚੇ ‘ਚ ਨੌਜਵਾਨ ਵੱਧ ਤੋਂ ਵੱਧ ਹੋਣ ਸ਼ਾਮਲ

ਦਿੱਲੀ ਕਿਸਾਨ ਮੋਰਚੇ ‘ਚ ਨੌਜਵਾਨ ਵੱਧ ਤੋਂ ਵੱਧ ਹੋਣ ਸ਼ਾਮਲ

ਨੌਦੀਪ ਕੌਰ ਨੇ ਕਿਹਾ – ਨੌਜਵਾਨਾਂ ਤੋਂ ਬਗ਼ੈਰ ਮੋਰਚੇ ਜਿੱਤਣੇ ਅਸੰਭਵ
ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਆਂਡਿਆਂਵਾਲੀ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸੂਬਾ ਆਗੂ ਬਬਲੀ ਅਟਵਾਲ ਦੀ ਅਗਵਾਈ ਹੇਠ ਮਜ਼ਦੂਰ ਕਾਨਫਰੰਸ ਕਰਵਾਈ ਗਈ। ਇਸ ਕਾਨਫ਼ਰੰਸ ਵਿੱਚ ਮਜ਼ਦੂਰ ਅਧਿਕਾਰ ਸੰਗਠਨ ਦੀ ਪ੍ਰਮੁੱਖ ਆਗੂ ਨੌਦੀਪ ਕੌਰ ਵੀ ਸ਼ਾਮਲ ਹੋਈ। ਇਸ ਮੌਕੇ ਨੌਦੀਪ ਨੇ ਕਿਹਾ ਕਿ ਨੌਜਵਾਨ ਸ਼ਕਤੀ ਤੋਂ ਬਿਨਾਂ ਕਿਸੇ ਵੀ ਮੋਰਚੇ ਵਿੱਚ ਸਫ਼ਲਤਾ ਹਾਸਲ ਕਰਨੀ ਅਸੰਭਵ ਹੈ, ਇਸ ਲਈ ਦਿੱਲੀ ਕਿਸਾਨ ਮੋਰਚੇ ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਮਜ਼ਦੂਰਾਂ ਤੇ ਕਿਸਾਨਾਂ ਦਾ ਮਜ਼ਬੂਤ ਏਕਾ ਉਸਾਰ ਕੇ ਹੀ ਕਿਸਾਨੀ ਸੰਘਰਸ਼ ਨੂੰ ਜੇਤੂ ਮੁਕਾਮ ‘ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਮੌਕੇ ਇਪਟਾ ਮੋਗਾ ਦੀ ਟੀਮ ਨੇ ਕ੍ਰਾਂਤੀਕਾਰੀ ਨਾਟਕ ਖੇਡਿਆ ਤੇ ਲਵਪ੍ਰੀਤ ਅਟਵਾਲ, ਪੁਨੀਤ, ਸੁਰਪ੍ਰੀਤ ਆਦਿ ਨੇ ਕ੍ਰਾਂਤੀਕਾਰੀ ਗੀਤ ਗਾਏ। ਮਗਰੋਂ ਪਿੰਡ ਵਾਸੀਆਂ ਨੇ ਨੌਦੀਪ ਦਾ ਸਨਮਾਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਸੁਖਵਿੰਦਰ ਕੌਰ, ਨੌਦੀਪ ਕੌਰ ਦੀ ਭੈਣ ਰਾਜਬੀਰ ਕੌਰ, ਸੁਖਪਾਲ ਸਿੰਘ ਹਾਕਮਵਾਲਾ, ਤਰਸੇਮ ਸਿੰਘ, ਡਾ. ਹਰਦੀਪ ਸਿੰਘ, ਡਾ. ਕੁਲਵਿੰਦਰ ਸਿੰਘ, ਪੁਨੀਤ ਕੌਰ ਆਦਿ ਹਾਜ਼ਰ ਸਨ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …