Home / ਕੈਨੇਡਾ / ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 21 ਮਾਰਚ ਨੂੰ ਹੋਣ ਵਾਲਾ ਸਮਾਗਮ ਰੱਦ

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 21 ਮਾਰਚ ਨੂੰ ਹੋਣ ਵਾਲਾ ਸਮਾਗਮ ਰੱਦ

ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ (ਰਜਿ) ਪਿਛਲੇ ਅੱਠ ਸਾਲ ਤੋਂ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦਾ ਸਮਾਗਮ ਕਰਾ ਰਹੀ ਹੈ। ਇਸ ਸਾਲ 9ਵਾਂ ਸਲਾਨਾ ਸਮਾਗਮ 21 ਮਾਰਚ 2020 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਣਾ ਸੀ। ਜਿਸ ਦੀਆਂ ਸਭ ਤਿਆਰੀਆਂ ਮੁਕੰਮਲ ਸਨ ਅਤੇ ਬੱਚਿਆਂ ਦੇ ਨਾਮ ਦਰਜ ਹੋ ਚੁੱਕੇ ਸਨ। ਪਰ ਕਰੋਨਾ ਵਾਇਰਸ ਕਰਕੇ ਸਿਹਤ ਮੁੱਦਿਆਂ ਨੂੰ ਮੁੱਖ ਰੱਖਦਿਆਂ ਬੱਚਿਆਂ ਦਾ ਇਸ ਮਿਤੀ ਨੂੰ ਹੋਣ ਵਾਲਾ ਸਮਾਗਮ ਸਭਾ ਵੱਲੋਂ ਕਾਰਜਕਾਰੀ ਮੈਬਰਾਂ ਦੀ ਹੰਗਾਮੀ ਇਕੱਤਰਤਾ ਅਤੇ ਕਾਫ਼ੀ ਵਿਚਾਰ ਵਟਾਂਦਰੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਾਈਟਹੌਰਨ ਕਮਿਊਨਿਟੀ ਹਾਲ ਵਿਚ ਹੋਣ ਵਾਲੇ ਇਸ ਬੱਚਿਆਂ ਦੇ ਸਮਾਗਮ ਵਿਚ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਦੇ ਬੱਚਿਆਂ ਨੇ ਭਾਗ ਲੈਣਾ ਸੀ। ਪਰ ਕਰੋਨਾ ਵਾਇਰਸ ਕਾਰਨ ਦਿਨੋ-ਦਿਨ ਬਣਦੀ ਜਾ ਰਹੀ ਗੰਭੀਰ ਸਥਿਤੀ ਕਰਕੇ ਸਭਾ ਵੱਲੋਂ ਇਹ ਸਮਾਗਮ ਅਣਮਿੱਥੇ ਸਮੇਂ ਲਈ ਰੱਦ ਕੀਤਾ ਗਿਆ ਹੈ। ਸਭਾ ਦੇ ਪ੍ਰਧਾਨ ਦਵਿੰਦਰ ਮਲਹਾਂਸ ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਅਨੁਸਾਰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਸਮੁੱਚੀ ਕਾਜਰਕਾਰੀ ਕਮੇਟੀ ਇਸ ਤਬਦੀਲੀ ‘ਤੇ ਅਫ਼ਸੋਸ ਜ਼ਾਹਿਰ ਕਰਦੀ ਹੈ, ਕਿਉਂਕਿ ਸਭਾ ਨਾਲ ਲੰਬੇ ਸਮੇਂ ਤੋਂ ਜੁੜੇ ਅਤੇ ਇਸ ਸਾਲ ਨਵੇਂ ਸ਼ਾਮਿਲ ਹੋਣ ਵਾਲੇ ਬੱਚਿਆਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਪਰ ਸਭ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403-993-2201 ਜਾਂ ਜਨਰਲ ਸਕੱਤਰ ਜੋਰਾਵਾਰ ਬਾਂਸਲ ਨਾਲ 587-437-7805 ਰਾਬਤਾ ਕੀਤਾ ਜਾ ਸਕਦਾ ਹੈ।

Check Also

ਫੈਡਰਲ ਸਰਕਾਰ ਵੱਲੋਂ ਸੀਨੀਅਰਜ਼ ਦੀ ਸਹਾਇਤਾ : ਸੋਨੀਆ ਸਿੱਧੂ

ਬਰੈਂਪਟਨ – ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ, ਕੈਨੇਡਾ ਸਰਕਾਰ ਵੱਲੋਂ ਹਰ ਵਰਗ …