ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵਲੋਂ ਪਿਛਲੇ ਦਿਨੀਂ ਬਰੈਂਪਟਨ ਦੇ ਰੋਜ਼ ਥੀਏਟਰ ਅਤੇ ਸਿਟੀ ਪਲੇਅ-ਹਾਊਸ ਵਾਅਨ ਵਿੱਚ ਪੇਸ਼ ਕੀਤੇ ਨਾਟਕ ‘ਕੰਧਾਂ ਰੇਤ ਦੀਆਂ’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਹਰ ਸ਼ੋਅ ਵਿੱਚ ਦਰਸ਼ਕ ਖੜੇ ਹੋ ਕੇ ਤਾੜੀਆਂ ਮਾਰਦੇ ਰਹੇ। ਹੁਣ ਇਸ ਨਾਟਕ ਦਾ ਤੀਸਰਾ ਸ਼ੋਅ 9 ਅਕਤੂਬਰ ਦਿਨ ਐਤਵਾਰ ਸ਼ਾਮ 5 ਵਜੇ ਪੀਅਰਸਨ ਥੀਏਟਰ ਬਰੈਂਪਟਨ ਵਿੱਚ ਕੀਤਾ ਜਾ ਰਿਹਾ ਹੈ।
ਇਹ ਨਾਟਕ ਕਮਿਊਨਿਟੀ ਦੀ ਭਖਦੀ ਸਮੱਸਿਆ ਵਿਆਹਾਂ ‘ਤੇ ਕੀਤਾ ਜਾ ਰਿਹਾ ਬੇਲੋੜਾ ਖਰਚਾ ਬਾਰੇ ਹੈ। ਪੰਜਾਬੀਆਂ ਵਿੱਚ ਆਪਣਾ ਨੱਕ ਰੱਖਣ, ਆਪਣੀ ਫੋਕੀ ਟੌਹਰ ਬਣਾਉਣ ਜਾਂ ਬੱਲੇ ਬੱਲੇ ਕਰਵਾਉਣ ਲਈ ਵਿਆਹਾਂ ਤੇ ਵਿਤੋਂ ਵੱਧ ਖਰਚ ਕਰਨ ਦਾ ਰਿਵਾਜ ਦਿਨੋਂ ਦਿਨ ਵਧ ਰਿਹਾਂ ਹੈ। ਵਾਧੂ ਕੀਤਾ ਇਹ ਖਰਚਾਂ ਬਹੁਤ ਵਾਰੀ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਕਲੇਸ਼ ਦਾ ਕਾਰਨ ਬਣਦਾ ਹੈ। ਇਸ ਦੇ ਨਾਲ ਹੀ ਅਜਿਹੇ ਸਮਾਗਮਾਂ ਤੇ ਅਥਾਹ ਖਰਚਾ ਕਰਨਾ ਖੁਸ਼ੀ ਪਰਾਪਤ ਕਰਨ ਦੀ ਗਰੰਟੀ ਵੀ ਨਹੀਂ ਹੈ। ਬੱਚਿਆਂ ਦੇ ਵਿਆਹ ਤੇ ਬੇਤਹਾਸ਼ਾ ਖਰਚ ਕਰ ਕੇ ਅਸੀਂ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਵੇਖਣ ਦੀ ਇੱਛਾ ਪਾਲ ਕੇ ਗਲਤੀ ਕਰ ਬੈਠਦੇ ਹਾਂ। ਇਹ ਜਿੰਦਗੀ ਦੀ ਸਚਾਈ ਤੋਂ ਕੋਹਾਂ ਦੂਰ ਹੈ। ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰ ਕੇ ਹੀ ਉਹਨਾਂ ਦਾ ਜੀਵਨ ਮਹਿਕਾਂ ਭਰਿਆ ਬਣਾਇਆ ਜਾ ਸਕਦਾ ਹੈ।ਦਰਸ਼ਕਾਂ ਨੂੰ ਇਹ ਸਭ ਕੁੱਝ ਇਸ ਨਾਟਕ ਵਿੱਚ ਦੇਖਣ ਨੂੰ ਮਿਲੇਗਾ। ਪਰਮਜੀਤ ਗਿੱਲ ਦੇ ਲਿਖੇ ਇਸ ਨਾਟਕ ਵਿੱਚ ਸਰਬਜੀਤ ਅਰੋੜਾ ਦੀ ਨਿਰਦੇਸ਼ਨਾਂ ਵਿੱਚ ਜਗਵਿੰਦਰ ਜੱਜ, ਜਸਲੀਨ, ਮਨਦੀਪ, ਜਸਲੀਨ, ਹਰਮਿੰਦਰ ਗਰੇਵਾਲ, ਪੂਨਮ ਤੱਗੜ, ਪ੍ਰੀਤ ਸੰਘਾ, ਰਮਨ ਵਾਲੀਆ, ਪਲਵਿੰਦਰ ਸੇਠੀ ਤੇ ਅਮਰਵੀਰ ਗਿੱਲ ਤੋਂ ਬਿਨਾਂ ਤਰਨਜੀਤ ਸੰਧੂ, ਨੀਤੂ ਸੰਧੂ, ਗੁਰਵਿੰਦਰ ਢਿੱਲੋਂ ਆਦਿ ਸੁਲਝੇ ਕਲਾਕਾਰ ਕੰਮ ਕਰ ਰਹੇ ਹਨ।
ਓਂਕਾਰਪ੍ਰੀਤ ਦੇ ਗੀਤਾਂ ਨੇ ਇਸ ਨਾਟਕ ਨੂੰ ਚਾਰ ਚੰਨ ਲਾਏ ਹਨ। ਇਹ ਨਾਟਕ ਬਹੁਤ ਹੀ ਮਨੋਰੰਜਕ ਅਤੇ ਸੰਦੇਸ਼ ਭਰਪੂਰ ਹੈ। ਨਾਟਕ ਦੀਆਂ ਟਿਕਟਾਂ ਜਾਂ ਹੋਰ ਜਾਣਕਾਰੀ ਲਈ ਬਲਜਿੰਦਰ ਲੇਲਣਾ (416-677-1555) ਜਾਂ ਕੁਲਦੀਪ ਰੰਧਾਵਾ ( 416-892-6171) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …